ਬੀਤੇ ਦਿਨੀਂ ਫਿਰੋਜ਼ਪੁਰ ਵਿਖੇ ਬਾਈਕ ਸਵਾਰ ਵੱਲੋਂ ਗੋਲੀਆਂ ਚਲਾ ਕੇ ਨੌਜਵਾਨ ਨੂੰ ਜਖਮੀ ਕਰਨ ਦਾ ਮਾਮਲਾ ਫਰਜ਼ੀ ਨਿਕਲਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਦੱਸ ਦੇਈਏ ਕਿ ਇਲਾਕੇ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਨੌਜਵਾਨ ਹਸਪਤਾਲ ਵਿਚ ਦਾਖਲ ਹੋਇਆ ਤੇ ਉਸ ਦੇ ਪੈਰ ਵਿਚ ਗੋਲੀ ਲੱਗੀ ਸੀ। ਨੌਜਵਾਨ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਬਾਈਕ ਸਵਾਰ ਸ਼ੂਟਰਾਂ ਵੱਲੋਂ ਗੋਲੀ ਚਲਾਈ ਗਈ ਹੈ। ਪੁਲਿਸ ਟੀਮਾਂ ਜਾਂਚ ਵਿਚ ਲੱਗ ਗੀਆਂ ਪਰ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਪੂਰਾ ਮਾਮਲਾ ਫਰਜ਼ੀ ਹੈ। ਐੱਸਐੱਸਪੀ ਫਿਰੋਜ਼ਪੁਰ ਨੇ ਦੱਸਿਆ ਕਿ ਜਦੋਂ ਨੌਜਵਾਨ ਤੋਂ ਸਖਤੀ ਨਾਲ ਪੁੱਛਗਿਛ ਕੀਤੀ ਉਸ ਨੇ ਦੱਸਿਆ ਕਿ ਕਾਰ ਵਿਚ ਬੈਠਿਆ ਹੀ ਪਿਸਤੌਲ ਨੂੰ ਚੈੱਕ ਕਰਦੇ ਸਮੇਂ ਉਨ੍ਹਾਂ ਕੋਲੋਂ ਗੋਲੀ ਚੱਲ ਗਈ ਸੀ ਤੇ ਪਿਸਤੌਲ ਕਿਉਂਕਿ ਨਾਜਾਇਜ਼ ਸੀ ਇਸ ਲਈ ਪੂਰੀ ਕਹਾਣੀ ਬਣਾਈ ਗਈ।
ਇਹ ਵੀ ਪੜ੍ਹੋ : ਦੱਖਣੀ ਅਫ਼ਰੀਕਾ ਖ਼ਿਲਾਫ਼ ਭਾਰਤੀ ਟੈਸਟ ਟੀਮ ਦਾ ਹੋਇਆ ਐਲਾਨ, ਰਿਸ਼ਭ ਪੰਤ ਦੀ ਹੋਈ ਟੀਮ ‘ਚ ਵਾਪਸੀ
ਫਿਲਹਾਲ ਇਸ ਫਰਜ਼ੀ ਮਾਮਲੇ ਵਿਚ ਮੁਲਜ਼ਮਾਂ ਖਿਲਾਫ ਆਰਸਮ ਐਕਟ ਤਹਿਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਗ੍ਰਿਫਤਾਰੀ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























