ਫਤਿਹਗੜ੍ਹ ਸਾਹਿਬ ਤੋਂ ਰੂਹ ਕੰਬਾਊਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਪੁੱਤ ਵੱਲੋਂ ਆਪਣ ਹੀ ਪਿਓ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮੁਲਜ਼ਮ ਨੇ ਦੋਸਤਾਂ ਨਾਲ ਮਿਲ ਕੇ ਪਿਓ ਦਾ ਕਤਲ ਕੀਤਾ ਤੇ ਇੰਨਾ ਹੀ ਨਹੀਂ ਫਿਰ ਥਾਣੇ ਵਿਚ ਜਾ ਕੇ ਆਪਣੇ ਪਿਤਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਤੇ ਕਿਹਾ ਕਿ ਮੇਰੇ ਪਿਤਾ ਲਾਪਤਾ ਹਨ। ਜਿਸ ਤੋਂ ਬਾਅਦ ਪੁਲਿਸ ਵੱਲੋਂ ਸ਼ਿਕਾਇਤ ਦਰਜ ਕੀਤੀ ਗਈ।
ਮਾਮਲਾ ਦਰਜ ਕੀਤੇ ਜਾਣ ਦੇ ਬਾਅਦ ਪੁਲਿਸ ਨੇ ਸੁਖਜਿੰਦਰ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਜਦੋਂ ਪੁਲਿਸ ਵੱਲੋਂ ਸਖਤੀ ਨਾਲ ਰਵਿੰਦਰ ਸਿੰਘ ਕੋਲੋਂ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕੀਤਾ। ਦਰਅਸਲ ਰਵਿੰਦਰ ਸਿੰਘ ਦੀ ਘਰਵਾਲੀ ਉਸ ਨੂੰ ਅਕਸਰ ਸ਼ਿਕਾਇਤ ਕਰਦੀ ਸੀ ਕਿ ਉਸ ਦਾ ਸਹੁਰਾ ਉਸ ‘ਤੇ ਮਾੜੀ ਅੱਖ ਰੱਖਦਾ ਹੈ ਤੇ ਉਹ ਆਪਣੇ ਪੇਕੇ ਘਰ ਚਲੀ ਗਈ ਸੀ ਤੇ ਇਸੇ ਕਰਕੇ ਰਵਿੰਦਰ ਸਿੰਘ ਨੇ ਦੋਸਤਾਂ ਨਾਲ ਮਿਲ ਕੇ ਪਿਤਾ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : ਭਦੌੜ : ਪਤੀ-ਪਤਨੀ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ, ਗੁਆਂਢੀ ਵਲੋਂ ਤੰਗ-ਪ੍ਰੇਸ਼ਾਨ ਕਰਨ ‘ਤੇ ਚੁੱਕਿਆ ਖੌ.ਫ.ਨਾਕ ਕਦਮ
ਰਵਿੰਦਰ ਸਿੰਘ ਨੇ ਆਪਣੇ ਪਿਤਾ ਸੁਖਜਿੰਦਰ ਸਿੰਘ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕੀਤਾ ਤੇ ਇਸ ਮਗਰੋਂ ਨਹਿਰ ਵਿਚ ਪਿਤਾ ਦੀ ਲਾਸ਼ ਸੁੱਟ ਦਿੱਤੀ। ਫਿਰ ਥਾਣੇ ਵਿਚ ਜਾ ਕੇ ਪਿਤਾ ਦੀ ਗੁੰਮਸ਼ੁਦਗੀ ਰਿਪੋਰਟ ਦਰਜ ਕਰਾਈ। ਪੁਲਿਸ ਨੂੰ ਸ਼ੱਕ ਹੋਇਆ ਤੇ ਉਨ੍ਹਾਂ ਨੇ ਰਵਿੰਦਰ ਸਿੰਘ ਕੋਲੋਂ ਪੁੱਛਗਿਛ ਕੀਤੀ ਤਾਂ ਉਸ ਨੇ ਸਾਰਾ ਸੱਚ ਦੱਸ ਦਿੱਤਾ ਕਿ ਕਿਵੇਂ ਉਸ ਨੇ ਆਪਣੇ ਹੀ ਪਿਤਾ ਦਾ ਕਤਲ ਕਰਕੇ ਉਸ ਦੀ ਲਾਸ਼ ਨਹਿਰ ਵਿਚ ਸੁੱਟ ਦਿੱਤੀ ਹੈ। ਰਵਿੰਦਰ ਨੇ ਕਬੂਲ ਕੀਤਾ ਕਿ ਉਸ ਨੂੰ ਸ਼ੱਕ ਸੀ ਕਿ ਉਸ ਦੇ ਪਿਤਾ ਸੁਖਜਿੰਦਰ ਸਿੰਘ ਉਸ ਦੀ ਘਰਵਾਲੀ ‘ਤੇ ਮਾੜੀ ਨਜ਼ਰ ਰੱਖਦੇ ਸਨ। ਇਸ ਕਰੇਕ 27 ਅਕਤੂਬਰ ਨੂੰ ਉਸ ਦੇ ਪਿਤਾ ਜਦੋਂ ਘਰ ਆਏ ਤਾਂ ਉਸ ਨੇ ਪਿਤਾ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਤੇ ਫਿਰ ਦੋਸਤਾਂ ਨਾਲ ਮਿਲ ਕੇ ਕਾਰ ਵਿਚ ਲਾਸ਼ ਨੂੰ ਲਿਜਾ ਕੇ ਨਹਿਰ ਵਿਚ ਸੁੱਟ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
























