ਮੋਹਾਲੀ ਦੇ 7 ਫੇਜ਼ ‘ਚ ਇਕ ਕੋਠੀ ‘ਤੇ ਗੋਲੀਆਂ ਚੱਲੀਆਂ ਹਨ। ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ 2 ਬਾਈਕ ਸਵਾਰਾਂ ਵੱਲੋਂ ਕੋਠੀ ‘ਤੇ ਫਾਇਰਿੰਗ ਕੀਤੀ ਗਈ। ਉਨ੍ਹਾਂ ਵੱਲੋਂ 3 ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਦਮਾਸ਼ਾਂ ਵੱਲੋਂ ਕਰੀਬ 30 ਤੋਂ 40 ਰਾਊਂਡ ਕੀਤੇ ਗਏ। ਮੁਲਜ਼ਮ ਬਾਈਕ ‘ਤੇ ਸਵਾਰ ਹੋ ਕੇ ਆਏ ਸੀ ਤੇ ਵਾਰਦਾਤ ਦੀਆਂ ਤਸਵੀਰਾਂ CCTV ‘ਚ ਕੈਦ ਹੋਈਆਂ ਹਨ। ਪੂਰੇ ਇਲਾਕੇ ਵਿਚ ਇਸ ਸਮੇਂ ਦਹਿਸ਼ਤ ਦੇ ਮਾਹੌਲ ਵਿਚ ਹੈ। ਫਾਇਰਿੰਗ ਕਿਉਂ ਕੀਤੀ ਗਈ, ਇਹ ਜਾਂਚ ਦਾ ਵਿਸ਼ਾ ਹੈ। ਪੁਲਿਸ ਵੀ ਮੌਕੇ ਉਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। CCTV ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦਾ ਪਤਾ ਲਗਾਇਆ ਜਾ ਸਕੇ।
ਇਹ ਵੀ ਪੜ੍ਹੋ : ਯਾਤਰੀਆਂ ਨੂੰ ਮਿਲੇਗੀ ਰਾਹਤ, ਅੱਜ ਤੋਂ 18 ਘੰਟੇ ਖੁੱਲ੍ਹੇਗਾ ਚੰਡੀਗੜ੍ਹ ਏਅਰਪੋਰਟ, ਫਲਾਈਟਸ ਦਾ ਵਧਿਆ ਸਮਾਂ
ਦੱਸ ਦੇਈਏ ਕਿ ਗੋਲੀਆਂ ਦੀਆਂ ਆਵਾਜ਼ਾਂ ਸੁਣ ਕੇ ਲੋਕ ਸਹਿਮ ਗਏ ਤੇ ਉਹ ਘਰੋਂ ਬਾਹਰ ਆ ਗਏ ਪਰ ਉਦੋਂ ਤੱਕ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸੀ। ਪਰਿਵਾਰ ਕਾਫੀ ਡਰਿਆ ਹੋਇਆ ਹੈ । ਬਦਮਾਸ਼ਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ ਜੋ ਕਿ ਪ੍ਰਸ਼ਾਸਨ ‘ਤੇ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ। ਪੁਲਿਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਕਿਉਂ ਬਾਈਕ ਸਵਾਰਾਂ ਵੱਲੋਂ ਇਸ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
























