ਭਾਰਤੀ ਮਹਿਲਾ ਕ੍ਰਿਕਟ ਵਰਲਡ ਕੱਪ ਟੀਮ ਦੀਆਂ ਖਿਡਾਰਣਾਂ ਅਮਨਜੋਤ ਕੌਰ ਤੇ ਹਰਲੀਨ ਕੌਰ ਚੰਡੀਗੜ੍ਹ ਏਅਰਪੋਰਟ ‘ਤੇ ਪਹੁੰਚ ਗਈਆਂ ਹਨ। ਉਥੇ ਉਨ੍ਹਾਂ ਦਾ ਵਿਸ਼ਾਲ ਸਵਾਗਤ ਕੀਤਾ ਗਿਆ। ਖਿਡਾਰੀਆਂ ਦੇ ਸਵਾਗਤ ਲਈ ਦੋਵੇਂ ਮਹਿਲਾ ਖਿਡਾਰੀਆਂ ਦੀ ਫੈਮਿਲੀ ਏਅਰਪੋਰਟ ‘ਤੇ ਉਨ੍ਹਾਂ ਦੇ ਸਵਾਗਤ ਲਈ ਪਹੁੰਚੇ।
ਪੰਜਾਬ ਸਰਕਾਰ ਵੱਲੋਂ ਵਿੱਤ ਮੰਤਰੀ ਹਰਪਾਲ ਚੀਮਾ, ਮੀਤ ਹੇਅਰ ਤੇ ਮੁਹਾਲੀ ਕਮਿਸ਼ਨਰ ਕੋਮਲ ਮਿੱਤਲ ਵੀ ਪਹੁੰਚੇ ਹੋਏ ਹਨ। ਦੂਜੇ ਪਾਸੇ ਖਿਡਾਰੀਆਂ ਦੇ ਕਾਫਲੇ ਲਈ ਮੋਡੀਫਾਈਡ ਟੈਕਟਰ ਤਿਆਰ ਕੀਤਾ ਗਿਆ ਹੈ। ਗੱਡੀਆਂ ‘ਤੇ ਉਨ੍ਹਾਂ ਦੇ ਨਾਂ ਦੇ ਪੋਸਟਰ ਲਗਾਏ ਗਏ ਹਨ ਅਮਨਜੋਤ ਕੌਰ ਆਪਣੇ ਪਿਤਾ ਨਾਲ ਗੱਡੀ ਵਿਚ ਸਵਾਰ ਹੈ। ਪੰਜਾਬ ਦੀ ਸ਼ੇਰਨੀ ਹਰਲੀਨ ਦੀ ਮਾਂ ਨੇ ਇੰਟਰਵਿਊ ਦੌਰਾਨ ਦੱਸਿਆ ਕਿ ਸਾਨੂੰ ਲੋਕਾਂ ਨੇ ਬਹੁਤ ਤਾਨੇ ਮਿਹਣੇ ਮਾਰੇ ਕਿ ਤੁਹਾਡੀ ਧੀ ਮੁੰਡਿਆਂ ਨਾਲ ਖੇਡਦੀ ਹੈ ਪਰ ਅੱਜ ਸਾਡੀ ਧੀ ਨੇ ਨਾਂ ਰੌਸ਼ਨ ਕਰ ਦਿੱਤਾ।
ਦੱਸ ਦੇਈਏ ਕਿ ਅਮਨਪ੍ਰੀਤ ਕੌਰ ਤੇ ਹਰਲੀਨ ਕੌਰ ਦੋਵੇਂ ਹੀ ਮੋਹਾਲੀ ਵਿਚ ਰਹਿੰਦੀਆਂ ਹਨ। ਸੀਐੱਮ ਮਾਨ ਨੇ ਵਰਲਡ ਕੱਪ ਜਿੱਤਣ ਵਾਲੀ ਟੀਮ ਦੇ ਖਿਡਾਰੀਆਂ ਨੂੰ ਖੁਦ ਵੀਡੀਓ ਕਾਲ ਜ਼ਰੀਏ ਵਧਾਈ ਦਿੱਤੀ। ਉਨ੍ਹਾਂ ਨੇ ਪੂਰੀ ਟੀਮ ਦੀ ਪ੍ਰਸ਼ੰਸਾ ਕੀਤੀ। ਦੂਜੇ ਪਾਸੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਆਉਣ ਵਾਲੇ ਦਿਨਾਂ ਵਿਚ ਕੈਪਟਨ ਹਰਮਨਪ੍ਰੀਤ ਕੌਰ, ਅਮਨਜੋਤ ਕੌਰ ਤੇ ਫੀਲਡਿੰਗ ਕੋਚ ਮੁਨੀਸ਼ ਬਾਲੀ ਨੂੰ ਸਨਮਾਨਿਤ ਕਰੇਗੀ। ਇਨ੍ਹਾਂ ਖਿਡਾਰੀਆਂ ਨੂੰ 11-11 ਲੱਖ ਰੁਪਏ ਜਦੋਂ ਕਿ ਕੋਚ ਮੁਨੀਸ਼ ਬਾਲੀ ਨੂੰ 5 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਵਰਲਡ ਚੈਂਪੀਅਨ ਮਹਿਲਾ ਕ੍ਰਿਕਟ ਟੀਮ ਨੇ ਪੀਐੱਮ ਮੋਦੀ ਨਾਲ ਵੀ ਮੁਲਾਕਾਤ ਕੀਤੀ।
ਵੀਡੀਓ ਲਈ ਕਲਿੱਕ ਕਰੋ -:
























