ਸਾਬਕਾ DGP ਮੁਹੰਮਦ ਮੁਸਤਫਾ ਖਿਲਾਫ FIR ਦਰਜ ਕਰਵਾਉਣ ਵਾਲੇ ਸ਼ਮਸੂਦੀਨ ਚੌਧਰੀ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਜਿਸ ਦੇ ਖਿਲਾਫ ਇਕ ਵਿਅਕਤੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਪੰਚਕੂਲਾ ਦਾ ਸ਼ਮਸੂਦੀਨ ਚੌਧਰੀ ਖਿਲਾਫ ਮਾਲੇਰਕੋਟਲਾ ਦੇ ਅਨਵਰ ਮਹਿਬੂਬ ਵੱਲੋਂ ਸੀਬੀਆਈ ਨੂੰ ਸ਼ਿਕਾਇਤ ਸੌਂਪੀ ਗਈ ਹੈ ਤੇ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਸ਼ਮਸੂਦੀਨ ਚੌਧਰੀ IPS ਭੁੱਲਰ ਲਈ ਕੰਮ ਕਰਦਾ ਸੀ ਜੋ ਕਿ ਭੁੱਲਰ ਦੇ ਘਰ ਵਿਚ ਕਬਾਬ ਵੀ ਪਹੁੰਚਾਉਂਦਾ ਰਿਹਾ ਹੈ। ਸੰਗਰੂਰ ਵਿਚ ਸਾਲ 2011 ਤੋਂ ਸਾਲ 2013 ਤੱਕ ਹਰਚਰਨ ਸਿੰਘ ਭੁੱਲਰ SSP ਵਜੋਂ ਤਾਇਨਾਤ ਰਹੇ ਹਨ ਤੇ ਇਸੇ ਦੌਰਾਨ ਸ਼ਮਸੂਦੀਨ ਵੱਲੋਂ ਭੁੱਲਰ ਲਈ ਕੰਮ ਕੀਤਾ ਜਾਂਦਾ ਰਿਹਾ ਹੈ।
ਦੱਸ ਦੇਈਏ ਕਿ ਮਾਲੇਰਕੋਟਲਾ ਦੇ ਅਨਵਰ ਮਹਿਬੂਬ ਵੱਲੋਂ ਇਹ ਸ਼ਿਕਾਇਤ ਪੰਜਾਬ ਵਿਜੀਲੈਂਸ ਬਿਊਰੋ ਤੇ ਸੀਬੀਆਈ ਚੰਡੀਗੜ੍ਹ ਨੂੰ ਸੌਂਪੀ ਗਈ ਹੈ ਤੇ ਇਸੇ ਸ਼ਿਕਾਇਤ ਵਿਚ ਅਨਵਰ ਮਹਿਬੂਬ ਨੇ ਇਹ ਵੀ ਦੱਸਿਆ ਹੈ ਕਿ ਜੇਕਰ CBI ਸ਼ਮਸੂਦੀਨ ਚੌਧਰੀ ਦੇ ਖਾਤਿਆਂ ਦੀ ਜਾਂਚ ਕਰੇਗੀ ਤਾਂ ਸਾਰਾ ਕੁਝ ਸਪੱਸ਼ਟ ਹੋ ਜਾਵੇਗਾ। ਚੌਧਰੀ ਕੋਲ ਵੱਡੇ ਪੱਧਰ ‘ਤੇ ਬੇਨਾਮੀ ਜਾਇਦਾਦਾਂ ਹਨ ਤੇ ਉਸ ਕੋਲ ਕਈ ਕੰਪਨੀਆਂ ਦੂਜਿਆਂ ਦੇ ਨਾਂ ਤੋਂ ਚੱਲ ਰਹੀਆਂ ਹਨ। ਅਨਵਰ ਦੀ ਸ਼ਿਕਾਇਤ ਤੋਂ ਬਾਅਦ ਸ਼ਮਸੂਦੀਨ ਚੌਧਰੀ ਸ਼ੱਕ ਦੇ ਘੇਰੇ ਵਿਚ ਹੈ ਤੇ ਉਸ ਖਿਲਾਫ ਸ਼ਿਕਾਇਤ ਕੀਤੀ ਗਈ ਹੈ ਤੇ ਜਾਂਚ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੁਲਿਸ ਵੱਲੋਂ ਬ.ਦਮਾ/ਸ਼ ਦਾ ਐ.ਨਕਾ.ਊਂ/ਟਰ, ਕਰਿਆਨੇ ਦੀ ਦੁਕਾਨ ‘ਤੇ ਫਾ.ਇਰਿੰ/ਗ ਕਰ ਕੇ ਭੱਜਿਆ ਸੀ ਮੁਲਜ਼ਮ
ਜ਼ਿਕਰਯੋਗ ਹੈ ਕਿ ਸਾਬਕਾ DPG ਮੁਹੰਮਦ ਮੁਸਤਫਾ ਦੇ ਬੇਟੇ ਦੀ ਮੌਤ ਦੇ ਬਾਅਦ ਚੌਧਰੀ ਵੱਲੋਂ ਹੀ ਸਾਬਕਾ DGP ਖਿਲਾਫ FIR ਦਰਜ ਕਰਵਾਈ ਗਈ ਸੀ ਤੇ ਜਾਂਚ ਦੀ ਮੰਗ ਕੀਤੀ ਗਈ ਸੀ ਤੇ ਹੁਣ ਖੁਦ ਸ਼ਮਸੂਦੀਨ ਚੌਧਰੀ ਦੀਆਂ ਮੁਸ਼ਕਲਾਂ ਵੀ ਵਧਦੀਆਂ ਨਜ਼ਰ ਆ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
























