ਤਰਨਤਾਰਨ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਚੌਥੇ ਰਾਊਂਡ ਦੀ ਗਿਣਤੀ ਪੂਰੀ ਹੋ ਗਈ ਹੈ। ਹੁਣ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪਛਾੜ ਦਿੱਤਾ ਹੈ। ਚੌਥੇ ਰੁਝਾਨ ਵਿਚ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਅੱਗੇ ਹੋ ਗਏ ਹਨ। ਉਨ੍ਹਾਂ ਨੂੰ 9552 ਵੋਟਾਂ ਪਈਆਂ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਸੁਖਵਿਦਰ ਕੌਰ ਰੰਧਾਵਾ 9373 ਵੋਟਾਂ ਨਾਲ ਦੂਜੇ ਨੰਬਰ ‘ਤੇ ਹਨ।
ਤਰਨਤਾਰਨ ਵਿੱਚ ਵਿਧਾਨ ਸਭਾ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ। ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ ਵਿਖੇ ਬਣਾਏ ਗਏ ਗਿਣਤੀ ਕੇਂਦਰ ‘ਤੇ ਈਵੀਐਮ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਪਹਿਲੇ ਦੌਰ ਤੇ ਦੂਜੇ ਦੌਰ ਵਿਚ ਅਕਾਲੀ ਦਲ ਦੇ ਪ੍ਰਿੰਸੀਪਲ ਸੁਖਵਿੰਦਰ ਕੌਰ 5843 ਵੋਟਾਂ ਨਾਲ ਅੱਗੇ ਰਹੇ। ਪਰ ਤੀਜੇ ਦੌਰ ਵਿਚ ਆਪ ਦੇ ਹਰਮੀਤ ਸੰਧੂ ਨੇ ਅਕਾਲੀ ਦਲ ਦੀ ਲੀਡ ਘਟਾ ਦਿੱਤੀ। ਤੀਜੇ ਦੌਰ ਦੀ ਗਿਣਤੀ ਵਿਚ ਹਰਮੀਤ ਸੰਧੂ ਨੂੰ 6964 ਤੇ ਅਕਾਲੀ ਦਲ ਦੇ ਸੁਖਵਿੰਦਰ ਕੌਰ ਰੰਧਾਵਾ ਨੂੰ 7348 ਵੋਟਾਂ ਪਈਆਂ। ਹੁਣ ਤੱਕ ਚੌਥੇ ਗੇੜ ਦੀ ਗਿਣਤੀ ਮੁਤਾਬਕ ਆਪ ਦੇ ਹਰਮੀਤ ਸੰਘ ਸੰਧੂ 9552 ਵੋਟਾਂ ਨਾਲ ਸਭ ਤੋਂ ਅੱਗੇ, ਅਕਾਲੀ ਦਲ ਦੇ ਸੁਖਵਿੰਦਰ ਕੌਰ ਰੰਧਾਵਾ 9373 ਵੋਟਾਂ ਨਾਲ ਦੂਜੇ ਨੰਬਰ ‘ਤੇ, ਕਾਂਗਰਸ ਦੇ ਕਰਣਬੀਰ ਸਿੰਘ ਬੁਰਜ 5267 ਵੋਟਾਂ ਨਾਲ ਤੀਜੇ ਨੰਬਰ ‘ਤੇ, ਵਾਰਿਸ ਪੰਜਾਬ ਦੇ ਮਨਦੀਪ ਸਿੰਘ 3726 ਵੋਟਾਂ ਨਾਲ ਚੌਥੇ ਨੰਬਰ ‘ਤੇ ਜਦਕਿ ਬੀਜੇਪੀ ਦੇ ਹਰਜੀਤ ਸਿੰਘ ਸੰਧੂ 955 ਵੋਟਾਂ ਨਾਲ ਸਭ ਤੋਂ ਪਿੱਛੇ ਹਨ।
ਇਹ ਵੀ ਪੜ੍ਹੋ : ਦਿੱਲੀ ਦੀ ਹਵਾ ਜ਼ਹਿਰੀਲੀ ਕਰਨ ਲਈ ਪਾਕਿਸਤਾਨ ਵੀ ਜ਼ਿੰਮੇਵਾਰ, PGI-PU ਰਿਪੋਰਟ ‘ਚ ਵੱਡਾ ਖੁਲਾਸਾ
ਵੀਡੀਓ ਲਈ ਕਲਿੱਕ ਕਰੋ -:
























