ਤਰਨਤਾਰਨ ਵਿਧਾਨ ਸਭਾ ਹਲਕੇ ਵਿੱਚ ਹਾਲ ਹੀ ਵਿੱਚ ਹੋਈ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8:00 ਵਜੇ ਸ਼ੁਰੂ ਹੋਈ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਗਿਣਤੀ ਕੇਂਦਰ ‘ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਸਖ਼ਤ ਸੁਰੱਖਿਆ ਹੇਠ ਗਿਣਤੀ ਸ਼ੁਰੂ ਹੋ ਗਈ ਹੈ। ਗਿਣਤੀ 16 ਦੌਰਾਂ ਵਿੱਚ ਪੂਰੀ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ 11 ਨਵੰਬਰ ਨੂੰ 61 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ। ਇਸ ਉਪ ਚੋਣ ਵਿੱਚ ਵੋਟਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ, ਅਤੇ ਹੁਣ ਸਾਰੀਆਂ ਨਜ਼ਰਾਂ ਨਤੀਜਿਆਂ ‘ਤੇ ਹਨ। 9ਵੇਂ ਗੇੜ ਦੀ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵਿਚ ਫਸਵਾਂ ਮੁਕਾਬਲਾ ਹੈ। ਉਥੇ ਹੀ ਅਕਾਲੀ ਦਲ-ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਨੇ ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੂੰ ਪਛਾੜ ਦਿੱਤਾ ਹੈ।
9ਵੇਂ ਗੇੜ ਵਿਚ ਹਰਮੀਤ ਸਿੰਘ ਸੰਧੂ ਨੂੰ 5510 ਵੋਟਾਂ ਦੀ ਲੀਡ ਮਿਲੀ। ਹਰਮੀਤ ਸਿੰਘ ਸੰਧੂ ਨੂੰ 23773 ਵੋਟਾਂ ਪਈਆਂ ਹਨ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਸੁਖਵਿੰਦਰ ਕੌਰ ਰੰਧਾਵਾ 18263 ਵੋਟਾਂ ਨਾਲ ਦੂਜੇ ਨੰਬਰ ‘ਤੇ ਹੈ।
9ਵਾਂ ਰੁਝਾਨ
ਆਪ-ਹਰਮੀਤ ਸਿੰਘ ਸੰਧੂ-23773
ਵਾਰਿਸ ਪੰਜਾਬ-ਮਨਦੀਪ ਸਿੰਘ-10416
ਅਕਾਲੀ-ਸੁਖਵਿੰਦਰ ਕੌਰ ਰੰਧਾਵਾ-18263
ਕਾਂਗਰਸ-ਕਰਨਬੀਰ ਸਿੰਘ ਬੁਰਜ-9470
ਭਾਜਪਾ-ਹਰਜੀਤ ਸਿੰਘ ਸੰਧੂ-3009
ਨੋਟਾ-336
8ਵਾਂ ਰੁਝਾਨ
8ਵੇਂ ਰੁਝਾਨ ਵਿੱਚ, ‘ਆਪ’ 3,668 ਵੋਟਾਂ ਨਾਲ ਅੱਗੇ ਹੈ।
ਹਰਮੀਤ ਸਿੰਘ ਸੰਧੂ – 20,454
ਅਕਾਲੀ ਦਲ ਸੁਖਵਿੰਦਰ ਕੌਰ ਰੰਧਾਵਾ – 16,786
ਕਾਂਗਰਸੀ ਕਰਨਬੀਰ ਸਿੰਘ ਬੁਰਜ – 8,760
ਅਕਾਲੀ ਦਲ ਬਾਰਿਸ ਪੰਜਾਬ ਦੇ ਮਨਦੀਪ ਖਾਲਸਾ – 9,162
ਭਾਜਪਾ ਹਰਜੀਤ ਸਿੰਘ ਸੰਧੂ – 2,302
7ਵਾਂ ਰੁਝਾਨ
ਤਰਨਤਾਰਨ ਦੇ 7ਵੇਂ ਗੇੜ ‘ਚ ‘ਆਪ’ ਵੱਡੇ ਫਰਕ ਨਾਲ ਅੱਗੇ ਚੱਲ ਰਹੀ ਹੈ। ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ 1836 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ।
ਆਪ ਹਰਮੀਤ ਸਿੰਘ ਸੰਧੂ – 17,357
ਅਕਾਲੀ ਦਲ ਸੁਖਵਿੰਦਰ ਕੌਰ ਰੰਧਾਵਾ – 15,521
ਕਾਂਗਰਸ ਕਰਨਬੀਰ ਸਿੰਘ ਬੁਰਜ – 8,181
ਅਕਾਲੀ ਦਲ ਬਾਰਿਸ ਪੰਜਾਬ ਦੇ ਮਨਦੀਪ ਖਾਲਸਾ – 7,667
ਭਾਜਪਾ ਹਰਜੀਤ ਸਿੰਘ ਸੰਧੂ – 1,974
6ਵਾਂ ਰੁਝਾਨ
ਤਰਨਤਾਰਨ ਉਪ ਚੋਣ ਲਈ ਛੇਵੇਂ ਗੇੜ ਦੀਆਂ ਵੋਟਾਂ ਦੀ ਗਿਣਤੀ ‘ਚ ‘ਆਪ’ ਅੱਗੇ, ਸ਼੍ਰੋਮਣੀ ਅਕਾਲੀ ਦਲ 892 ਵੋਟਾਂ ਨਾਲ ਪਿੱਛੇ।
ਆਪ ਹਰਮੀਤ ਸਿੰਘ ਸੰਧੂ – 14,586
ਅਕਾਲੀ ਸੁਖਵਿੰਦਰ ਕੌਰ ਰੰਧਾਵਾ – 13,694
ਕਾਂਗਰਸੀ ਕਰਨਬੀਰ ਸਿੰਘ ਬੁਰਜ – 7,260
ਅਕਾਲੀ ਦਲ ਬਾਰਿਸ ਪੰਜਾਬ ਦੇ ਮਨਦੀਪ ਖਾਲਸਾ – 5,994
ਭਾਜਪਾ ਹਰਜੀਤ ਸਿੰਘ ਸੰਧੂ – 1,620
5ਵਾਂ ਰੁਝਾਨ
ਤਰਨਤਾਰਨ ਜ਼ਿਮਨੀ ਚੋਣ ਦੇ 5 ਰੁਝਾਨਾਂ ‘ਚ ‘ਆਪ’ ਨੇ ਆਪਣੀ ਲੀਡ ਬਰਕਰਾਰ ਰੱਖੀ ਹੈ। ਹਰਮੀਤ ਸਿੰਘ ਸੰਧੂ 187 ਵੋਟਾਂ ਨਾਲ ਅੱਗੇ ਹਨ।
ਆਪ ਹਰਮੀਤ ਸਿੰਘ ਸੰਧੂ – 11,727
ਅਕਾਲੀ ਸੁਖਵਿੰਦਰ ਕੌਰ ਰੰਧਾਵਾ – 11,540
ਕਾਂਗਰਸ ਕਰਨਬੀਰ ਸਿੰਘ ਬੁਰਜ – 6,329
ਅਕਾਲੀ ਦਲ-ਵਾਰਿਸ ਪੰਜਾਬ ਦੇ ਮਨਦੀਪ ਕਾਲਸਾ – 4,744
ਭਾਜਪਾ ਹਰਜੀਤ ਸਿੰਘ ਸੰਧੂ – 1,197
ਇਹ ਵੀ ਪੜ੍ਹੋ : ਦਿੱਲੀ ਦੀ ਹਵਾ ਜ਼ਹਿਰੀਲੀ ਕਰਨ ਲਈ ਪਾਕਿਸਤਾਨ ਵੀ ਜ਼ਿੰਮੇਵਾਰ, PGI-PU ਰਿਪੋਰਟ ‘ਚ ਵੱਡਾ ਖੁਲਾਸਾ
ਵੀਡੀਓ ਲਈ ਕਲਿੱਕ ਕਰੋ -:
























