ਮੋਗਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਪਾਰਕ ਵਿਚ ਇਕ ਵਿਅਕਤੀ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਮਿਲੀ ਜਾਣਕਾਰੀ ਮੁਤਾਬਕ ਵਿਅਕਤੀ ਨੇ ਫਾਹਾ ਲਗਾ ਕੇ ਆਪਣੇ ਹੀ ਸਾਹ ਮੁਕਾ ਲਏ।
ਮ੍ਰਿਤਕ ਦੀ ਪਛਾਣ ਜੀਤਾ ਸਿੰਘ ਵਜੋਂ ਹੋਈ ਹੈ। ਪਿੰਡ ਬੁੱਧ ਸਿੰਘ ਵਾਲਾ ਨਾਲ ਸਬੰਧਤ ਸੀ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੀਤਾ ਸਿੰਘ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ ਤੇ ਉਹ ਰਿਕਸ਼ਾ ਚਲਾ ਕੇ ਘਰ ਦਾ ਗੁਜ਼ਾਰਾ ਕਰਦਾ ਸੀ। ਮ੍ਰਿਤਕ ਦੀਆਂ ਦੋ ਕੁੜੀਆਂ ਸਨ ਅਤੇ ਅਗਲੇ ਮਹੀਨੇ ਉਸ ਦੀ ਕੁੜੀ ਦਾ ਵਿਆਹ ਵੀ ਸੀ।
ਇਹ ਵੀ ਪੜ੍ਹੋ : ਭਾਰਤ ਘਰੇਲੂ ਮੈਦਾਨ ‘ਤੇ 15 ਸਾਲਾਂ ਬਾਅਦ ਦੱਖਣੀ ਅਫਰੀਕਾ ਤੋਂ ਹਾਰਿਆ, 124 ਦੌੜਾਂ ਦਾ ਵੀ ਪਿੱਛਾ ਨਹੀਂ ਕਰ ਸਕੀ ਟੀਮ
ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ ਹੈ। ਉਨ੍ਹਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਪਰਿਵਾਰ ਵਿਚ ਇਕੱਲਾ ਉਹੀ ਹੀ ਕਮਾਉਣ ਵਾਲਾ ਸੀ ਤੇ ਉਸ ਦੀ ਹੋਈ ਅਚਾਨਕ ਮੌਤ ਨਾਲ ਪੂਰਾ ਪਰਿਵਾਰ ਗਮਗੀਨ ਹੈ।
ਵੀਡੀਓ ਲਈ ਕਲਿੱਕ ਕਰੋ -:
























