ਨਾਮੀ ਬਦਮਾਸ਼ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਲਿਆਂਦਾ ਗਿਆ ਅਤੇ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 11 ਦਿਨਾਂ ਲਈ NIA ਹਿਰਾਸਤ ਵਿੱਚ ਭੇਜ ਦਿੱਤਾ। NIA ਹੁਣ ਸਖ਼ਤ ਪੁੱਛਗਿੱਛ ਕਰੇਗੀ। ਉਸ ਨੂੰ ਐੱਨਆਈਏ ਦੇ ਮੁੱਕ ਦਫਤਰ ਲਿਆਇਆ ਗਿਆ ਹੈ। ਬਿਸ਼ਨੋਈ ‘ਤੇ 18 ਮਾਮਲੇ ਹਨ।
ਅਨਮੋਲ ਬਿਸ਼ਨੋਈ ‘ਤੇ ਮੁੰਬਈ ਦੇ ਪ੍ਰਸਿੱਧ ਸਿਆਸਤਦਾਨ ਬਾਬਾ ਸਿੱਦੀਕੀ ਦੀ ਹੱਤਿਆ ਦਾ ਦੋਸ਼ ਹੈ। ਉਸ ‘ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵੀ ਸ਼ਾਮਲ ਹੋਣ ਦਾ ਦੋਸ਼ ਹੈ। ਉਸ ‘ਤੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਘਰ ‘ਤੇ ਗੋਲੀਬਾਰੀ ਕਰਨ ਦਾ ਵੀ ਦੋਸ਼ ਹੈ। ਐਨਆਈਏ ਨੇ ਅਦਾਲਤ ਤੋਂ ਅਨਮੋਲ ਦੀ 15 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਸੀ।
ਮੰਗਲਵਾਰ ਨੂੰ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (DHS) ਨੇ ਬਾਬਾ ਸਿੱਦੀਕੀ ਦੇ ਪਰਿਵਾਰ ਨੂੰ ਸੂਚਿਤ ਕੀਤਾ ਕਿ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕਰ ਦਿੱਤਾ ਗਿਆ ਹੈ। ਸਿੱਦੀਕੀ ਦੇ ਪਰਿਵਾਰ ਨੇ ਈਮੇਲ ਦਾ ਸਕ੍ਰੀਨਸ਼ੌਟ ਜਾਰੀ ਕੀਤਾ।

ਮਈ 2022 ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਵਿੱਚ ਅਨਮੋਲ ਬਿਸ਼ਨੋਈ ਨੇ ਵੀ ਸਹਾਇਤਾ ਕੀਤੀ ਸੀ। ਮੂਸੇਵਾਲਾ ਦੀ 29 ਮਈ, 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਤੋਂ ਬਾਅਦ ਹੀ ਅਨਮੋਲ ਦਾ ਨਾਮ ਸਭ ਤੋਂ ਪਹਿਲਾਂ ਸਾਹਮਣੇ ਆਇਆ ਸੀ।
12 ਅਕਤੂਬਰ, 2024 ਨੂੰ ਰਾਤ 9.30 ਵਜੇ, ਮੁੰਬਈ ਦੇ ਬਾਂਦਰਾ ਵਿੱਚ ਖੇਰਵਾੜੀ ਸਿਗਨਲ ‘ਤੇ ਮਹਾਰਾਸ਼ਟਰ ਸਰਕਾਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਉੱਤਰ ਪ੍ਰਦੇਸ਼ ਦੇ ਬਹਿਰਾਇਚ ਦੇ ਰਹਿਣ ਵਾਲੇ ਹਰੀਸ਼ ਕੁਮਾਰ, ਕੈਥਲ (ਹਰਿਆਣਾ) ਦੇ ਗੁਰਮੇਲ ਬਲਜੀਤ ਸਿੰਘ, ਬਹਿਰਾਇਚ (ਉੱਤਰ ਪ੍ਰਦੇਸ਼) ਦੇ ਧਰਮਰਾਜ ਕਸ਼ਯਪ ਅਤੇ ਪੁਣੇ (ਮਹਾਰਾਸ਼ਟਰ) ਦੇ ਪ੍ਰਵੀਨ ਲੋਂਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਕਸ਼ਮੀਰੀ ਕੱਪੜਾ ਵਪਾਰੀ ਦੀ ਸ਼ਿਕਾਇਤ ‘ਤੇ ਦਾਖਾ ਪੁਲਿਸ ਦੀ ਤੁਰੰਤ ਕਾਰਵਾਈ, ਲੁਟੇਰਾ ਕੀਤਾ ਕਾਬੂ
ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਜਲੰਧਰ ਦੇ ਰਹਿਣ ਵਾਲੇ ਜ਼ੀਸ਼ਾਨ ਅਖਤਰ ਦਾ ਨਾਮ ਸਾਹਮਣੇ ਆਇਆ। ਜਦੋਂ ਸ਼ੂਟਰਾਂ ਨੇ ਸਿੱਦੀਕੀ ਨੂੰ ਗੋਲੀ ਮਾਰੀ ਤਾਂ ਉਹ ਮੌਕੇ ‘ਤੇ ਮੌਜੂਦ ਸੀ। ਜ਼ੀਸ਼ਾਨ ਦਾ ਪਲਾਨ ਸੀ ਕਿ ਜੇ ਬਾਬਾ ਸਿੱਦੀਕੀ ਸ਼ੂਟਰਾਂ ਦੀਆਂ ਗੋਲੀਆਂ ਤੋਂ ਬਚ ਜਾਂਦਾ ਹੈ ਤਾਂ ਉਸ ਨੂੰ ਗੋਲੀਆਂ ਮਾਰੇਗਾ। ਉਸ ਦੌਰਾਨ ਉਹ ਅਨਮੋਲ ਨਾਲ ਫ਼ੋਨ ‘ਤੇ ਸੰਪਰਕ ਵਿੱਚ ਸੀ। ਸਿੱਦੀਕੀ ਦੀ ਮੌਤ ਤੋਂ ਬਾਅਦ ਉਸਨੇ ਅਨਮੋਲ ਨੂੰ ਮੌਕੇ ਦੀਆਂ ਫੋਟੋਆਂ ਅਤੇ ਵੀਡੀਓ ਭੇਜੀਆਂ ਅਤੇ ਸਿੱਦੀਕੀ ਦੀ ਮੌਤ ਦੀ ਪੁਸ਼ਟੀ ਕੀਤੀ। ਫਿਰ ਉਹ ਭੱਜ ਗਿਆ। ਅਨਮੋਲ ਨੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ‘ਤੇ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਵੀ ਲਈ। ਉਸ ਦਾ ਨਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਵੀ ਸਾਹਮਣੇ ਆਇਆ।
ਹਾਲ ਹੀ ਵਿੱਚ, ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਅਨਮੋਲ ‘ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਏਜੰਸੀ ਨੇ 2022 ਵਿੱਚ ਦਰਜ ਦੋ ਮਾਮਲਿਆਂ ਵਿੱਚ ਅਨਮੋਲ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ। ਅਨਮੋਲ ਐਨਆਈਏ ਦੀ ਮੋਸਟ ਵਾਂਟੇਡ ਸੂਚੀ ਵਿੱਚ ਵੀ ਹੈ।
ਵੀਡੀਓ ਲਈ ਕਲਿੱਕ ਕਰੋ -:
























