ਪਠਾਨਕੋਟ ਦੇ ਇੱਕ ਸਕੂਲ ਵਿੱਚ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ, ਜਦੋਂ ਸਕੂਲ ਦੇ ਚਾਰ ਬੱਚੇ ਹੋਸਟਲ ਵਿੱਚੋਂ ਗਾਇਬ ਹੋ ਗਏ। ਫਿਲਹਾਲ ਪੁਲਿਸ ਵੱਲੋਂ ਲਾਪਤਾ ਬੱਚਿਆਂ ਨੂੰ ਦਿੱਲੀ ਤੋਂ ਬਰਾਮਦ ਕਰਕੇ ਉਨਾਂ ਦੇ ਮਾਂ ਪਿਓ ਦੇ ਹਵਾਲੇ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਬੱਚਿਆਂ ਦੀ ਸਕੂਲ ਪ੍ਰਬੰਧਕਾਂ ਨਾਲ ਕੁਝ ਮਨ-ਮੁਟਾਵ ਹੋ ਗਿਆ ਸੀ ਜਿਸ ਦੇ ਚੱਲਦਿਆਂ ਬੱਚਿਆਂ ਨੇ ਇਹ ਕਦਮ ਚੁੱਕਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪਠਾਨਕੋਟ ਦੇ ਇੱਕ ਬੋਡਿੰਗ ਸਕੂਲ ਦੇ 4 ਬੱਚੇ ਸਕੂਲ ਪ੍ਰਬੰਧਕਾਂ ਨਾਲ ਮਨ-ਮੁਟਾਵ ਦੇ ਚਲਦੇ ਹੋਸਟਲ ਵਿੱਚੋਂ ਗਾਇਬ ਹੋ ਗਏ, ਜਿਸ ਦੀ ਸੂਚਨਾ ਪੁਲਿਸ ਨੂੰ ਮਿਲਣ ਤੇ ਪਠਾਨਕੋਟ ਪੁਲਿਸ ਫੋਰਨ ਹਰਕਤ ਵਿੱਚ ਆਈ ਅਤੇ, ਪੁਲਿਸ ਟੀਮਾਂ ਗਠਿਤ ਕਰਕੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਉਹਨਾਂ ਦੱਸਿਆ ਕਿ ਪੁਲਿਸ ਕੋਲ ਹੁਣ ਲੇਟੈਸਟ ਟੈਕਨੋਲੋਜੀ ਹੋਣ ਦੇ ਚਲਦੇ ਬੱਚਿਆਂ ਨੂੰ ਟਰੇਸ ਕਰ ਲਿਆ ਗਿਆ, ਉਹਨਾਂ ਨੇ ਦੱਸਿਆ ਕਿ ਬੱਚਿਆਂ ਕੋਲ ਬਹੁਤੇ ਪੈਸੇ ਵੀ ਨਹੀਂ ਸਨ, ਉਹਨਾਂ ਨੇ ਪਠਾਨਕੋਟ ਤੋਂ ਟ੍ਰੇਨ ਫੜ ਕੇ ਬਾਇਆ ਰੋਹਤਕ ਦਿੱਲੀ ਪਹੁੰਚੇ, ਉਹਨਾਂ ਕੋਲ ਫੋਨ ਵੀ ਸੀ ਅਤੇ ਪੈਸੇ ਵੀ ਜਿਆਦਾ ਨਹੀਂ ਸੀ।
ਪੁਲਿਸ ਦੀ ਟੈਕਨੀਕਲ ਵਿੰਗ ਵੱਲੋਂ ਉਹਨਾਂ ਨੂੰ ਟ੍ਰੇਸ ਕਰਨ ਦੇ ਬਾਅਦ, ਸਾਡੇ ਵੱਲੋਂ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਗਿਆ ਅਤੇ ਸੀਨੀਅਰ ਅਫਸਰਾਂ ਵੱਲੋਂ ਦਿੱਲੀ ਪੁਲਿਸ ਨਾਲ ਸੰਪਰਕ ਕੀਤਾ ਗਿਆ ਜਿਸ ‘ਤੇ ਦਿੱਲੀ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਦਿੱਲੀ ਤੋਂ ਇਹਨਾਂ ਬੱਚਿਆਂ ਨੂੰ ਬਰਾਮਦ ਕਰ ਲਿਆ ਗਿਆ, ਅਤੇ ਉਸ ਤੋਂ ਬਾਅਦ ਪਠਾਨਕੋਟ ਪੁਲਿਸ ਵੱਲੋਂ ਚਾਰੇ ਬੱਚੇ ਇਹ ਬਰਾਮਦ ਕਰਕੇ ਪਠਾਨਕੋਟ ਲਿਆਂਦੇ ਗਏ ਹਨ। ਇਹ ਚਾਰੋਂ ਬੱਚੇ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਹਨ ਅਤੇ ਇੱਥੇ ਹੋਸਟਲ ਵਿੱਚ ਹੀ ਰਹਿੰਦੇ ਸਨ। ਬੱਚਿਆਂ ਦੇ ਮਾਂ ਬਾਪ ਨੂੰ ਰਾਤ ਨੂੰ ਬੁਲਾ ਲਿਆ ਗਿਆ ਅਤੇ ਇਹ ਬੱਚੇ ਉਨਾਂ ਦੇ ਹਵਾਲੇ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਜਲੰਧਰ ਦੇ ਗੋਰਾਇਆ ‘ਚ ਪਲਟਿਆ ਸੇਬਾਂ ਨਾਲ ਭਰਿਆ ਕੈਂਟਰ, ਟਾਇਰ ਫਟਣ ਕਾਰਨ ਹੋਇਆ ਹਾ.ਦਸਾ
ਉਹਨਾਂ ਦੱਸਿਆ ਕਿ ਇਹ ਚਾਰੋਂ ਬੱਚੇ ਨਾਬਾਲਗ ਹਨ, ਸਕੂਲਾਂ ਨੂੰ ਵੀ ਚਾਹੀਦਾ ਹੈ ਨਾਬਾਲਿਕ ਬੱਚਿਆਂ ਦੀ ਮਨੋਬ੍ਰਿਤੀ ਨੂੰ ਸਮਝੇ ਕਿਉਂਕਿ ਨਾਬਾਲਗ ਬੱਚੇ ਕੁਝ ਆਪਣੇ ਜਜ਼ਬਾਤ ਵਿੱਚ ਹੁੰਦੇ ਹਨ, ਜਿਨਾਂ ਦੀ ਕਈ ਵਾਰ ਕੌਂਸਲਿੰਗ ਕਰਕੇ ਉਨਾਂ ਦਾ ਹੱਲ ਕੱਢਣਾ ਪੈਂਦਾ ਹੈ, ਉਹਨਾਂ ਕਿਹਾ ਕਿ ਜੇਕਰ ਬੱਚੇ ਕਿਸੇ ਵੀ ਭੈੜੀ ਸੰਗਤ ਜਾਂ ਕਿਸੇ ਗਲਤ ਬੰਦਿਆਂ ਦੇ ਹੱਥ ਚੜ ਜਾਂਦੇ ਜਾਂਦੇ ਤਾਂ ਮਾਂ ਬਾਪ ਦੇ ਚਾਰੋਂ ਅਨਮੋਲ ਬੱਚੇ ਲੱਭਣੇ ਔਖੇ ਹੋ ਜਾਣੇ ਸੀ, ਪੰਜਾਬ ਪੁਲਿਸ ਦੀ ਟੈਕਨੀਕਲ ਟੀਮ ਅਤੇ ਸੀਨੀਅਰ ਅਫਸਰਾਂ ਦੇ ਸਹਿਯੋਗ ਦੇ ਚਲਦੇ ਉਨਾਂ ਵੱਲੋਂ ਇਸ ਮਾਮਲੇ ਨੂੰ ਜਲਦ ਹੀ ਸੁਲਝਾ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























