ਡਾ. ਸਵੈਮਾਨ ਸਿੰਘ ਨੇ ਪੰਜਾਬੀਆਂ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੇਰਾ ਇਹ ਸੰਦੇਸ਼ ਉਨ੍ਹਾਂ ਸਾਰੇ ਲੋਕਾਂ ਤੱਕ ਜ਼ਰੂਰ ਪਹੁੰਚਾਓ, ਜਿਨ੍ਹਾਂ ਨੇ ਪੰਜਾਬ ਵਿਚ ਹੜ੍ਹਾਂ ਲਈ ਪੈਸਾ ਇਕੱਠਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਣਕਾਂ ਬੀਜਣ ਲਈ ਹੁਣ ਸਿਰਫ਼ 20 ਦਿਨ ਦਾ ਸਮਾਂ ਰਹਿ ਗਿਆ ਹੈ ਬਾਕੀ ਕਈ ਪਿੰਡਾਂ ‘ਚ ਹਜ਼ਾਰਾਂ ਏਕੜ ਖੇਤ ਅਜੇ ਵੀ ਵਾਹੁਣ ਲਈ ਬਾਕੀ ਹਨ। ਹੁਣ ਜੇ ਕਣਕਾਂ ਨਾ ਬੀਜੀਆਂ ਗਈਆਂ ਤਾਂ ਕਈ ਕਿਸਾਨਾਂ ਨੂੰ ਆਪਣੇ ਖੇਤ ਵੇਚਣੇ ਪੈਣਗੇ। ਟਾਇਮ ਬਹੁਤ ਘੱਟ ਰਹਿ ਗਿਆ ਹੈ ਤੇ ਬਹੁਤ ਕੰਮ ਬਾਕੀ ਹੈ।
ਇਹ ਵੀ ਪੜ੍ਹੋ : ਲਹਿਰਾਗਾਗਾ : ਤੇਜ਼ ਰਫਤਾਰ ਟਿੱਪਰ ਨੇ ਦਿਵਿਆਂਗ ਵਿਅਕਤੀ ਨੂੰ ਦਰ.ੜਿਆ, ਮੌਕੇ ‘ਤੇ ਹੋਈ ਮੌ/ਤ
ਇਸ ਲਈ ਮੇਰੀ ਪੰਜਾਬੀ ਭਰਾਵਾਂ ਨੂੰ ਅਪੀਲ ਹੈ ਕਿ ਜਿੰਨੇ ਵੱਧ ਤੋਂ ਵੱਧ ਟ੍ਰੈਕਟਰ ਤੇ ਡੀਜ਼ਲ ਭੇਜ ਸਕਦੇ ਹੋ ਜ਼ਰੂਰ ਭੇਜੋ। ਜਿਨ੍ਹਾਂ ਜ਼ੋਰ ਆ ਹੁਣ ਲਾ ਦਿਓ ਬਾਅਦ ‘ਚ ਕੋਈ ਫਾਇਦਾ ਨਹੀਂ। ਇਹ ਕੰਮ ਇਕ ਸੰਸਥਾ ਨਹੀਂ ਕਰ ਸਕਦੀ। ਇਸ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਪੈਣਾ ਹੈ। ਇਸ ਮੌਕੇ ਪੰਜਾਬੀਆਂ ਦਾ ਫਰਜ਼ ਬਣਦਾ ਹੈ ਕਿ ਤੁਹਾਡਾ ਪੈਸਾ ਸਹੀ ਜਗ੍ਹਾ ਪਹੁੰਚ ਜਾਵੇ। ਨਾਲ ਹੀ ਮੈਂ ਉਨ੍ਹਾਂ ਸੰਸਥਾਵਾਂ, ਮਹਾਪੁਰਸ਼ਾਂ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਹੜ੍ਹਾਂ ਮੌਕੇ ਬੰਨ੍ਹ ਬੰਨ੍ਹੇ। ਉਨ੍ਹਾਂ ਕਰਕੇ ਅਸੀਂ ਜ਼ਮੀਨਾਂ ਵਾਹੁਣ ਜੋਗੇ ਹੋਏ ਹਾਂ ਪਰ ਅਜੇ ਵੀ ਬਹੁਤ ਕੰਮ ਬਾਕੀ ਹੈ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਹ ਸੰਦੇਸ਼ ਉਨ੍ਹਾਂ ਤੱਕ ਪਹੁੰਚਾਓਗੇ ਜੋ ਸਾਨੂੰ ਮਦਦ ਦੇ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
























