ਨਵਾਂ ਸ਼ਹਿਰ ਦੇ ਪਿੰਡ ਸੰਧਵਾਂ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਨੌਜਵਾਨ ਸ਼ੱਕੀ ਹਾਲਾਤਾਂ ਵਿਚ ਲਾਪਤਾ ਹੋ ਗਿਆ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਘਰ ਵਿਚ ਪਤਨੀ, ਮਾਤਾ-ਪਿਤਾ ਤੇ ਇਕ ਛੋਟੀ ਜਿਹੀ ਬੱਚੀ ਹੈ ਤੇ ਉਨ੍ਹਾਂ ਵੱਲੋਂ ਨੌਜਵਾਨ ਦੀ ਭਾਲ ਦੀ ਅਪੀਲ ਕੀਤੀ ਜਾ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੇ ਉਨ੍ਹਾਂ ਨੂੰ ਦੇਖਿਆ ਹੈ ਤਾਂ ਪਰਿਵਾਰ ਨੂੰ ਦੱਸਿਆ ਜਾਵੇ।
ਨੌਜਵਾਨ ਨਵਾਂਸ਼ਹਿਰ ਦੇ ਪਿੰਡ ਸੰਧਵਾਂ ਦਾ ਰਹਿਣ ਵਾਲਾ ਹੈ ਤੇ ਉਨ੍ਹਾਂ ਦਾ ਨਾਂ ਹਰਮੇਸ਼ ਲਾਲ ਹੈ। ਹਰਮੇਸ਼ ਫਰਾਸ ਤੋਂ ਇਕ ਮਹੀਨੇ ਦੀ ਛੁੱਟੀ ‘ਤੇ ਪੰਜਾਬ ਆਇਆ ਸੀ ਪਰ ਹੁਣ ਇਕ ਮਹੀਨੇ ਤੋਂ ਵਧ ਦਾ ਸਮਾਂ ਹੋ ਗਿਆ ਹੈ ਤੇ ਨੌਜਵਾਨ ਦਾ ਪਤਾ ਨਹੀਂ ਲੱਗ ਸਕਿਆ ਹੈ। ਸਾਰੇ ਪਰਿਵਾਰਕ ਮੈਂਬਰ ਬਹੁਤ ਪ੍ਰੇਸ਼ਾਨ ਹਨ ਤੇ ਉਨ੍ਹਾਂ ਵੱਲੋਂ ਹਰ ਹੀਲਾ ਲਗਾਇਆ ਜਾ ਰਿਹਾ ਹੈ ਕਿ ਉਸ ਦਾ ਕੁਝ ਪਤਾ ਲਗਾਇਆ ਜਾ ਸਕੇ। ਪਰਿਵਾਰ ਵੱਲੋਂ ਇਹ ਵੀ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਸ਼ਾਇਦ ਹਰਮੇਸ਼ ਲਾਲ ਨੂੰ ਅਗਵਾ ਕੀਤਾ ਗਿਆ ਹੈ। ਜਾਂਦੇ ਸਮੇਂ ਹਰਮੇਸ਼ ਆਪਣੇ ਨਾਲ ਮੋਬਾਈਲ ਫੋਨ, ਗੱਡੀ ਤੇ ਬੁਲੇਟ ਮੋਟਰਸਾਈਕਲ ਲੈ ਗਿਆ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ਬਾਰੇ ਬਿੱਲ ਨੂੰ ਕੇਂਦਰ ਨੇ ਲਿਆ ਵਾਪਸ, CM ਮਾਨ ਨੇ ਟਵੀਟ ਕਰ ਫੈਸਲੇ ‘ਤੇ ਪ੍ਰਗਟਾਈ ਖੁਸ਼ੀ
ਹਰਮੇਸ਼ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਪਰ ਉਸ ਨਾਲ ਨਾ ਹੀ ਸੰਪਰਕ ਨਹੀਂ ਹੋ ਪਾ ਰਿਹਾ ਹੈ ਤੇ ਨਾ ਹੀ ਕੋਈ ਜਾਣਕਾਰੀ ਮਿਲ ਰਹੀ ਹੈ। ਹਾਲਾਂਕਿ ਇਸ ਮਾਮਲੇ ਵਿਚ ਪਰਿਵਾਰ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਉਸ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ।
ਵੀਡੀਓ ਲਈ ਕਲਿੱਕ ਕਰੋ -:
























