ਹਰਿਆਣਾ ਦੇ ਕਰਨਾਲ ਵਿਚ ਬੀਤੇ ਦਿਨੀਂ 5 ਨਕਾਬਪੋਸ਼ ਬਦਮਾਸ਼ਾਂ ਨੇ ਪਰਿਵਾਰ ਨੂੰ ਬੰਧਕ ਬਣਾ ਕੇ ਡਕੈਤੀ ਕੀਤੀ। ਵਾਰਦਾਤ ਐੱਸਪੀ ਕੈਂਪ ਆਫਿਸ ਤੋਂ ਸਿਰਫ 100-150 ਮੀਟਰ ਦੀ ਦੂਰੀ ‘ਤੇ ਸਥਿਤ ਸੁਭਾਸ਼ ਕਾਲੋਨੀ ਵਿਚ ਹੋਈ। ਬੰਦੂਕ ਦੀ ਨੋਕ ‘ਤੇ ਬਦਮਾਸ਼ਾਂ ਨੇ ਮਹਿਲਾਵਾਂ ਦੇ ਸਾਰੇ ਗਹਿਣੇ ਉਤਰਵਾ ਲਏ। ਤੇ ਨਾਲ ਹੀ ਘਰ ਵਿਚ ਰੱਖਿਆ ਸਾਰਾ ਕੈਸ਼, ਸੀਸੀਟੀਵੀ ਡੀਵੀਆਰ ਤੇ ਨਾਲ ਹੀ ਵਰਨਾ ਕਾਰ ਵੀ ਲੈ ਕੇ ਫਰਾਰ ਹੋ ਗਏ ਤਾਂਕਿ ਕੋਈ ਉਨ੍ਹਾਂ ਦਾ ਪਿੱਛਾ ਨਾ ਕਰ ਸਕੇ ਤੇ ਜਾਂਦੇ ਸਮੇਂ ਉਨ੍ਹਾਂ ਵੱਲੋਂ 5 ਰਾਊਂਟ ਫਾਇਰ ਵੀ ਕੀਤੇ ਗਏ।
ਬਦਮਾਸ਼ ਬਸੰਤ ਵਿਹਾਰ ਵਿਚ ਗੱਡੀ ਖੜ੍ਹੀ ਕਰਕੇ ਆਟੋ ਤੋਂ ਬੱਸ ਸਟੈਂਡ ਪਹੁੰਚੇ। ਇਥੋਂ ਬੱਸ ਲੈ ਕੇ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਕਰਨਾਲ ਦੇ ਐੱਸਪੀ ਤੇ ਫੋਰੈਂਸਿਕ ਟੀਮ ਮੌਕੇ ਉਤੇ ਪਹੁੰਚੀ। ਸੀਆਈਏ ਟੀਮ ਨੇ ਘਟਨਾ ਦੇ 3 ਘੰਟੇ ਬਾਅਦ ਮੋਹਾਲੀ ਦੇ ਜ਼ੀਕਰਪੁਰ ਤੋਂ 5 ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਉਨ੍ਹਾਂਤੋਂ ਪੁੱਛਗਿਛ ਕਰ ਰਹੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਲੁਧਿਆਣਾ ਦੇ ਰਹਿਣ ਵਾਲੇ ਰਾਜੀਵ, ਦੀਪਕ, ਪ੍ਰਿੰਸ, ਅੰਮ੍ਰਿਤਪਾਲ ਤੇ ਅਭਿਸ਼ੇਕ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਅੱਜ ਕੁਰੂਕਸ਼ੇਤਰ ਦੌਰੇ ‘ਤੇ PM ਮੋਦੀ, ਸ਼ਹੀਦੀ ਸਮਾਗਮ ‘ਚ ਲੈਣਗੇ ਹਿੱਸਾ , ਵਿਸ਼ੇਸ਼ ਸਿੱਕਾ ਤੇ ਡਾਕ ਟਿਕਟ ਕਰਨਗੇ ਜਾਰੀ
ਪਰਿਵਾਰ ਦਾ ਕਹਿਣਾ ਹੈ ਕਿ ਬਦਮਾਸ਼ ਘਰ ਤੋਂ 25 ਤੋਲੇ ਸੋਨਾ ਤੇ ਚਾਂਦੀ ਦੇ ਗਹਿਣੇ ਤੇ 12 ਲੱਖ ਕੈਸ਼ ਲੈ ਕੇ ਗਏ ਸਨ। ਉਨ੍ਹਾਂ ਨੇ 45 ਮਿੰਟ ਤੱਕ ਉਨ੍ਹਾਂ ਨੂੰ ਬੰਧਕ ਬਣਾਏ ਰੱਖਿਆ। ਲਾੜੇ ਆਦਿਤਯ ਜੋ ਕਿ ਥੋੜ੍ਹੇ ਦਿਨ ਪਹਿਲਾਂ ਹੀ ਆਸਟ੍ਰੇਲੀਆ ਤੋਂ ਆਇਆ ਸੀ, ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਬਦਮਾਸ਼ਾਂ ਵੱਲੋਂ ਉਸ ਦੇ ਮੋਢੇ ‘ਤੇ ਗੋਲੀ ਚਲਾ ਦਿੱਤੀ ਗਈ ਤੇ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ। ਉਸ ਦਾ 4 ਦਸੰਬਰ ਨੂੰ ਵਿਆਹ ਹੈ। ਪੁਲਿਸ ਵੱਲੋਂ ਗ੍ਰਿਫਤਾਰ ਮੁਲਜ਼ਮਾਂ ਨੂੰ ਕੋਰਟ ਵਿਚ ਪੇਸ਼ ਜਾਵੇਗਾ ਤੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























