UIDAI ਆਧਾਰ ਕਾਰਡ ਨੂੰ ਨਵੇਂ ਸਿਰੇ ਤੋਂ ਡਿਜ਼ਾਈਨ ਕਰਨ ‘ਤੇ ਵਿਚਾਰ ਕਰ ਰਿਹਾ ਹੈ ਤੇ ਹੁਣ ਆਉਣ ਵਾਲੇ ਸਮੇਂ ਵਿਚ ਆਧਾਰ ਕਾਰਡ ਸਿਰਫ ਧਾਰਕ ਦੀ ਫੋਟੋ ਤੇ ਕਿਊਆਰ ਕੋਡ ਨਾਲ ਹੀ ਬਣਾਇਆ ਜਾਵੇਗਾ ਜਿਸ ਵਿਚ ਕਾਰਡ ਦਾ ਆਧਾਰ ਨੰਬਰ, ਨਾਂ, ਪਤਾ, ਜਨਮ ਤਰੀਕ ਤੇ ਹੋਰ ਬਾਇਓਮੀਟਰਕ ਜਾਣਕਾਰੀ ਨਹੀਂ ਦਿਖਾਈ ਦੇਵੇਗੀ। ਸਰਕਾਰ ਫੋਟੋ ਕਾਪੀ ਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਇਸ ਨਿਯਮ ਨੂੰ ਲਾਗੂ ਕਰਨ ਜਾ ਰਹੀ ਹੈ ਜਿਸ ਦੀ ਦਸੰਬਰ ਤੋਂ ਸੰਭਾਵਨਾ ਕੀਤੀ ਜਾ ਰਹੀ ਹੈ।
UIDIA ਦੇ ਸੀਈਓ ਭੁਵਨੇਸ਼ ਕੁਮਾਰ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਆਧਾਰ ਕਾਰਡ ਦੀ ਕਾਪੀ ਨਾਲ ਹੋਣ ਵਾਲੇ ਗਲਤ ਇਸਤੇਮਾਲ ਨੂੰ ਰੋਕਣ ਲਈ ਇਕ ਨਵਾਂ ਨਿਯਮ ਬਣਾਇਆ ਜਾ ਰਿਹਾ ਹੈ ਜਿਸ ਮੁਤਾਬਕ ਹੁਣ ਆਧਾਰ ਕਾਰਡ ਦੀ ਜਾਣਕਾਰੀ ਕਿਸੇ ਦੂਜੇ ਵਿਅਕਤੀ, ਸੰਸਥਾ, ਦਫਤਰ ਜਾਂ ਕੰਪਨੀ ਕੋਲ ਨਹੀਂ ਜਾ ਸਕੇਗੀ। ਜ਼ਿਆਦਾਤਰ ਥਾਵਾਂ ਜਿਵੇਂ ਹੋਟਲ, ਟੈਲੀਕਾਮ ਸਿਮ ਵਾਲੇ, ਕਾਨਫਰੰਸ, ਸੈਮੀਨਾਰ ਆਧਾਰ ਕਾਰਡ ਦੀ ਫੋਟੋ ਕਾਪੀ ਦਾ ਗਲਤ ਇਸਤੇਮਾਲ ਕਰ ਲੈਂਦੇ ਸਨ ਜਿਸ ਨੂੰ ਰੋਕਣ ਲਈ UIDAI ਦਸੰਬਰ 2025 ਤੋਂ ਨਵੇਂ ਨਿਯਮ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ।
ਜਿਸ ਲਈ UIDAI ਜਲਦ ਹੀ ਆਧਾਰ ਦਾ ਇਕ ਨਵਾਂ ਮੋਬਾਈਲ ਐਪ ਲਾਂਚ ਕਰਨ ਵਾਲਾ ਹੈ ਜਿਸ ਐਪ ਵਿਚ ਆਧਾਰ ਧਾਰਕਾਂ ਨੂੰ ਬਿਨਾਂ ਫੋਟੋ ਕਾਪੀ ਤੇ ਡਿਜੀਟਲ ਪਛਾਣ ਸ਼ੇਅਰ ਕਰਨ ਦੀ ਸਹੂਲਤ ਮਿਲੇਗੀ ਜਿਸ ਰਾਹੀਂ ਕੋਈ ਵੀ ਪੂਰੀ ਤਰ੍ਹਾਂ ਤੋਂ ਵੈਰੀਫਿਕੇਸ਼ਨ ਨਹੀਂ ਕਰ ਸਕਦਾ। ਇਸ ਨਵੇਂ ਐਪ ਪਛਾਣ ਨੂੰ ਡਿਜੀਟਲ ਸ਼ੇਅਰ ਕਰਨ ਦੀ ਪ੍ਰਕਿਰਿਆ ਨੂੰ ਜ਼ਿਆਦਾ ਸੁਰੱਖਿਅਤ, ਆਸਾਨ ਤੇ ਕਾਗਜ਼ ਰਹਿਤ ਬਣਾਇਆ ਜਾਵੇਗਾ।
ਭਵਿੱਖ ਦੇ ਕਾਰਡ ਵਿਚ ਸਿਰਫ ਫੋਟੋ ਤੇ QR ਕੋਰਡ ਨੂੰ ਹੀ ਸ਼ਾਮਲ ਕੀਤਾ ਜਾਵੇਗਾ। ਇਸ ਵਿਚ ਨਾ ਹੀ ਨਾਂ ਪ੍ਰਿੰਟ ਕੀਤਾ ਜਾਵੇਗਾ ਤੇ ਨਾ ਹੀ ਆਧਾਰ ਗਿਣਤੀ ਦਿਖਾਈ ਦੇਵੇਗੀ। ਜ਼ਿਆਦਾਤਰ ਥਾਵਾਂ ‘ਤੇ ਆਧਾਰ ਕਾਰਡ ਦੀ ਵਾਰ-ਵਾਰ ਕਾਪੀ ਕੀਤੀ ਜਾਂਦੀ ਹੈ ਜਿਸ ਨਾਲ ਪਛਾਣ ਤੇ ਡਾਟੇ ਦਾ ਗਲਤ ਇਸਤੇਮਾਲ ਦੇਖਣ ਨੂੰ ਮਿਲਦਾ ਹੈ। ਅਜੇ QR ਕੋਰਡ ਆਧਾਰਿਤ ਵੈਰੀਫਿਕੇਸ਼ਨ ਸਿਸਟਮ ਨੇ ਡਿਜੀਟਲ ਤੌਰ ਵਿਚ ਪਛਾਣ ਨੂੰ ਜ਼ਿਆਦਾ ਸੁਰੱਖਿਅਤ ਬਣਾਇਆ ਹੈ ਤੇ ਕਾਰਡ ‘ਤੇ ਘੱਟ ਜਾਣਕਾਰੀ ਹੋਣ ਨਾਲ ਪ੍ਰਿੰਟੇਡ ਡਾਕੂਮੈਂਟ ਜ਼ਿਆਦਾ ਸੁਰੱਖਿਅਤ ਰਹਿਣਗੇ। ਆਧਾਰ ਕਾਰਡ ‘ਤੇ ਹੋਰ ਜਾਣਕਾਰੀ ਨਾ ਹੋਣ ਨਾਲ ਫਰਜ਼ੀ ਡਾਕੂਮੈਂਟ ਬਣਨ ਨੂੰ ਵੀ ਚੁਣੌਤੀ ਮਿਲ ਜਾਵੇਗੀ।
ਇਹ ਵੀ ਪੜ੍ਹੋ : ਅੱਜ PM ਮੋਦੀ ਰਾਮ ਮੰਦਿਰ ਦੇ ਸਿਖਰ ‘ਤੇ ਲਹਿਰਾਉਣਗੇ ਝੰਡਾ, 1000 ਕੁਇੰਟਲ ਫੁੱਲਾਂ ਨਾਲ ਸਜੀ ਹੈ ਅਯੁੱਧਿਆ
ਆਧਾਰ ਕਾਰਡ ਵਿਚ ਕੀਤੇ ਜਾ ਰਹੇ ਇਨ੍ਹਾਂ ਬਦਲਾਵਾਂ ਦਾ ਮੁੱਖ ਉਦੇਸ਼ ਨਾਗਰਿਕਾਂ ਨੂੰ ਨਿੱਜਤਾ ਤੇ ਡਾਟਾ ਸੁਰੱਖਿਆ ਨੂੰ ਮਜ਼ਬੂਤ ਬਣਾਉਣਾ ਹੈ ਤੇ ਸਮੇਂ ਮੁਤਾਬਕ ਡਿਜੀਟਲ ਸੇਵਾਵਾਂ ਦੇ ਇਸਤੇਮਾਲ ਵਧਣ ਨਾਲ ਪਛਾਣ ਸਬੰਧ ਗਲਤ ਇਸਤੇਮਾਲ ਦੇ ਮਾਮਲੇ ਵੀ ਸਾਹਮਣੇ ਆਏ ਹਨ ਜਿਸ ਨੂੰ ਦੇਖਦੇ ਹੋਏ UIDAI ਪਛਾਣ ਪ੍ਰਕਿਰਿਆ ਨੂੰ ਆਧੁਨਿਕ ਤੇ ਸੁਰੱਖਿਅਤ ਬਣਾਉਣਾ ਚਾਹੁੰਦਾ ਹੈ। ਇਸ ਨਵੇਂ QR ਕੋਡ ਆਧਾਰਿਤ ਪ੍ਰਣਾਲੀ ਨਾਲ ਨਾ ਸਿਰਫ ਪਛਾਣ ਨੂੰ ਤੇਜ਼ੀ ਮਿਲੇਗੀ ਸਗੋਂ ਵਿਅਕਤੀਗਤ ਜਾਣਕਾਰੀ ਨੂੰ ਸਾਂਝਾ ਕਰਨ ਦੀ ਲੋੜ ਵੀ ਘੱਟ ਕਰ ਦਿੱਤੀ ਜਾਵੇਗੀ। ਇਸ ਨਾਲ ਲੋਕਾਂ ਨੂੰ ਆਪਣੇ ਡਾਟੇ ਨੂੰ ਜ਼ਿਆਦਾ ਕੰਟਰੋਲ ਮਿਲ ਸਕੇਗਾ ਤੇ ਪਛਾਣ ਦੀ ਸੁਰੱਖਿਆ ਦੇ ਨਾਲ-ਨਾਲ ਡਿਜੀਟਲ ਲੈਣ-ਦੇਣ ਵਿਚ ਵੀ ਚੰਗਾ ਮਾਹੌਲ ਬਣ ਸਕੇਗਾ।
ਵੀਡੀਓ ਲਈ ਕਲਿੱਕ ਕਰੋ -:
























