ਰੋਹਤਕ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਨੈਸ਼ਨਲ ਖਿਡਾਰੀ ਦੀ ਖੇਡਦੇ ਸਮੇਂ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਾਰਦਿਕ ਵਜੋਂ ਹੋਈ ਹੈ ਤੇ ਉਸ ਦੀ ਉਮਰ ਸਿਰਫ 19 ਸਾਲ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਹਾਰਦਿਕ ਅਕਸਰ ਗਰਾਊਂਡ ਵਿਚ ਬਾਸਕਟਬਾਲ ਦੀ ਪ੍ਰੈਕਟਿਸ ਕਰਨ ਜਾਂਦਾ ਸੀ ਤੇ ਆਮ ਵਾਂਗ ਅੱਜ ਵੀ ਉਹ ਗਰਾਊਂਡ ਵਿਚ ਪ੍ਰੈਕਟਿਸ ਕਰ ਰਿਹਾ ਸੀ ਕਿ ਅਚਾਨਕ ਬਾਸਕਟਬਾਲ ਦਾ ਪੋਲ ਆ ਕੇ ਉਸ ਦੀ ਛਾਤੀ ‘ਤੇ ਡਿੱਗ ਜਾਂਦਾ ਹੈ। ਜਦੋਂ ਉਸ ਦੇ ਸਾਥੀਆਂ ਨੂੰ ਇਸ ਦਾ ਪਤਾ ਲੱਗਦਾ ਹੈ ਤਾਂ ਉਹ ਤੁਰੰਤ ਉਸ ਨੂੰ ਚੁੱਕਣ ਲਈ ਆਉਂਦੇ ਸਨ ਤੇ ਹਾਰਦਿਕ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਜਾਂਦਾ ਹੈ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ।
ਇਹ ਵੀ ਪੜ੍ਹੋ : DGP ਗੌਰਵ ਯਾਦਵ ਨੇ ਤਰਨਤਾਰਨ ਦੇ 2 DSP ਕੀਤੇ ਸਸਪੈਂਡ, ਜ਼ਿਮਨੀ ਚੋਣ ਦੌਰਾਨ ਅਕਾਲੀ ਆਗੂਆਂ ਖਿਲਾਫ਼ ਕੀਤੀ ਸੀ FIR
ਪੁੱਤਰ ਦੀ ਇਸ ਬੇਵਕਤੀ ਮੌਤ ਨਾਲ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਪੂਰਾ ਪਰਿਵਾਰ ਸਦਮੇ ਵਿਚ ਹੈ। ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਉਨ੍ਹਾਂ ਦਾ ਲਾਡਲਾ ਜੋ ਕਿ ਅੱਜ ਪ੍ਰੈਕਟਿਸ ਲਈ ਗਰਾਊਂਡ ਗਿਆ ਹੈ ਉਸ ਨੇ ਕਦੇ ਮੁੜ ਕੇ ਵਾਪਸ ਘਰ ਨਹੀਂ ਆਉਣਾ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਪੁਲਿਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਉਤੇ ਪਹੁੰਚ ਗਈ ਹੈ ਤੇ ਉਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























