ਪਾਕਿਸਤਾਨ ਵਿਚ ਸਰਬਜੀਤ ਕੌਰ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਉਸ ਨੂੰ ਭਾਰਤ ਵਾਪਸ ਭੇਜਣ ਦੀ ਮੰਗ ਉਠੀ ਹੈ। ਪਾਕਿਸਤਾਨ ਦੇ ਸਿੱਖ ਆਗੂ ਨੇ ਅਦਾਲਤ ਵਿਚ ਪਟੀਸ਼ਨ ਪਾਈ ਹੈ। ਪ੍ਰਕਾਸ਼ ਪੁਰਬ ਮੌਕੇ ਜਥੇ ਨਾਲ ਸਰਬਜੀਤ ਕੌਰ ਪਾਕਿਸਤਾਨ ਗਈ ਸੀ ਤਾਂ ਪਟੀਸ਼ਨ ਮੁਤਾਬਕ ਭਾਰਤ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੀ ਰਹਿਣ ਵਾਲੀ ਸਰਬਜੀਤ ਕੌਰ 4 ਨਵੰਬਰ ਨੂੰ 10 ਦਿਨਾਂ ਦੇ ਸਿੰਗਲ ਐਂਟਰੀ ਧਾਰਮਿਕ ਵੀਜ਼ੇ ‘ਤੇ ਪਾਕਿਸਤਾਨ ਵਿਚ ਦਾਖਲ ਹੋਈ ਸੀ ਜੋ ਕਿ 13 ਨਵੰਬਰ ਤੱਕ ਵੈਧ ਰਹੀ ਤੇ ਉਸ ਦੀ ਆਵਾਜਾਈ ਨੂੰ ਨਨਕਾਣਾ ਸਾਹਿਬ ਅਤੇ ਸ੍ਰੀ ਕਰਤਾਰਪੁਰ ਸਾਹਿਬ ਸਮੇਤ ਧਾਰਮਿਕ ਸਥਾਨਾਂ ਤੱਕ ਸੀਮਤ ਕਰ ਦਿੱਤਾ।
ਇਹ ਵੀ ਪੜ੍ਹੋ : ਡੇਰਾਬੱਸੀ ‘ਚ ਨਾਮੀ ਗੈਂਗ ਦੇ 4 ਬ.ਦ.ਮਾ/ਸ਼ਾਂ ਦਾ ਐ.ਨ.ਕਾ/ਊਂਟਰ, ਭਾਰੀ ਮਾਤਰਾ ‘ਚ ਕਾਰਤੂਸ ਵੀ ਬਰਾਮਦ
ਪਟੀਸ਼ਨਕਰਤਾ ਨੇ ਕਿਹਾ ਕਿ ਉਕਤ ਔਰਤ ਨੇ ਪਾਕਿਸਤਾਨ ਪਹੁੰਚਣ ਤੋਂ ਬਾਅਦ ਆਪਣੇ ਨਿਰਧਾਰਤ ਤੀਰਥ ਯਾਤਰਾ, ਰਸਤੇ ਤੇ ਵੀਜਾ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ। ਆਪਣੇ ਵੀਜ਼ੇ ਦੀ ਮਿਆਦ ਪੁੱਗਣ ਦੇ ਬਾਅਦ ਵੀ ਵਿਦੇਸ਼ ਵਿਚ ਆਪਣਾ ਠਹਿਰਾਅ ਜਾਰੀ ਰੱਖਿਆ ਜੋ ਕਿ ਸਪੱਸ਼ਟ ਤੌਰ ‘ਤੇ ਗੈਰ-ਕਾਨੂੰਨੀ ਹੈ।ਇਹ ਵੀ ਦੋਸ਼ ਲਗਾਇਆ ਗਿਆ ਕਿ ਸਰਬਜੀਤ ਕੌਰ ਭਾਰਤੀ ਸ਼ਹਿਰਾਂ ਬਠਿੰਡਾ ਤੇ ਕਪੂਰਥਲਾ ਵਿਚ ਧੋਖਾਧੜੀ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੀ ਹੈ ਤੇ ਇਸ ਲਈ ਉਸ ਦਾ ਵੀਜ਼ਾ ਜਾਰੀ ਕਰਨਾ ਸਰਹੱਦੀ ਪ੍ਰਵਾਨਗੀ ਤੇ ਪਾਕਿਸਤਾਨ ਵਿਚ ਸੁਤੰਰਤ ਆਵਾਜਾਈ ਕਈ ਕਾਨੂੰਨੀ ਸੁਰੱਖਿਆ ਚਿੰਤਾਵਾਂ ਪੈਦਾ ਕਰਦੀ ਹੈ। ਪਟੀਸ਼ਨਕਰਤਾ ਨੇ ਕਿਹਾ ਹੈ ਕਿ ਸਰਬਜੀਤ ਕੌਰ ਨੂੰ ਗੈਰ-ਕਾਨੂੰਨੀ ਨਾਗਰਿਕ ਐਲਾਨਿਆ ਜਾਵੇ ਤੇ ਤੁਰੰਤ ਉਸ ਨੂੰ ਦੇਸ਼ ਨਿਕਾਲਾ ਦੇਣ ਦਾ ਹੁਕਮ ਦਿੱਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -:
























