ਜਲੰਧਰ ਵਿਚ 13 ਸਾਲਾ ਮਾਸੂਮ ਦੇ ਕਤਲ ਮਾਮਲੇ ‘ਚ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ ਤੇ ਇਸ ਵਿਚ ਵੱਡੇ ਖੁਲਾਸੇ ਹੋਏ ਹਨ। ਰਿਪੋਰਟ ਮੁਤਾਬਕ ਗਲਾ ਘੁੱਟ ਕੇ ਕੁੜੀ ਦਾ ਕਤਲ ਕੀਤਾ ਗਿਆ। ਬੱਚੀ ਦੀ ਛਾਤੀ ਤੇ ਪਿੱਠ ‘ਤੇ ਰਗੜ ਦੇ ਨਿਸ਼ਾਨ ਮਿਲੇ ਹਨ। ਹੁਣ DNA ਲਈ ਮੁਲਜ਼ਮ ਦੇ ਬਲੱਡ ਸੈਂਪਲ ਲਏ ਗਏ ਹਨ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਘਟਨਾ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਉਹ ਘੱਟ ਹੈ। ਕੌਮ ਦੀ ਮੰਗ ਹੈ ਕਿ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਸਾਡੀ ਅਪੀਲ ਹੈ ਕਿ ਕੇਸ ਨੂੰ ਫਾਸਟ ਟਰੈਕ ‘ਤੇ ਲਿਆ ਕੇ ਮੁਲਜ਼ਮ ਨੂੰ ਜਲਦ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਕੁਤਾਹੀ ਵਰਤਣ ਵਾਲੇ ਮੁਲਾਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : SYL ਮਸਲੇ ‘ਤੇ ਪਿੱਛੇ ਹੱਟਣ ਲੱਗੀ ਕੇਂਦਰ ਸਰਕਾਰ, ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਚਿੱਠੀ ਲਿਖ ਦਿੱਤੀ ਇਹ ਹਦਾਇਤ
ਇਹ ਵੀ ਪੜ੍ਹੋ :BSF ਦੇ ਜਵਾਨ ਨਾਲ ਵਾਪਰਿਆ ਵੱਡਾ ਹਾ.ਦ/ਸਾ, ਟਾਇਰ ਫ.ਟ.ਣ ਨਾਲ ਬੇਕਾਬੂ ਗੱਡੀ ਪੁਲ ਦੀ ਰੇਲਿੰਗ ਤੋੜ ਕੇ ਡਿੱਗੀ ਹੇਠਾਂ
ਇਸੇ ਮਾਮਲੇ ਵਿਚ ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਗੁੱਸਾ ਫੁੱਟਿਆ ਹੈ। ਉਨ੍ਹਾਂ ਨੇ ਅਣਗਹਿਲੀ ਵਰਤਣ ਵਾਲੇ ਮੁਲਾਜ਼ਮ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਮੁਲਾਜ਼ਮ ‘ਤੇ FIR ਦਰਜ ਹੋਣੀ ਚਾਹੀਦੀ ਹੈ। ਸਾਨੂੰ ਪੁਲਿਸ ਕਮਿਸ਼ਨਰ ਨੇ ਵਿਸ਼ਵਾਸ ਦਿਵਾਇਆ ਕਿ ਉਹ ਮਾਮਲੇ ਦੀ ਸਖ਼ਤੀ ਨਾਲ ਜਾਂਚ ਕਰਨਗੇ। ਮਾਮਲੇ ‘ਚ ਜੇ ਅਣਗਹਿਲੀ ਨਾ ਹੁੰਦੀ ਤਾਂ ਬੱਚੀ ਬਚ ਸਕਦੀ ਸੀ। ਕਮਿਸ਼ਨ ਪੀੜਤ ਪਰਿਵਾਰ ਨਾਲ ਅੰਤ ਤੱਕ ਖੜ੍ਹਾ ਹੈ।
ਵੀਡੀਓ ਲਈ ਕਲਿੱਕ ਕਰੋ -:
























