ਚੰਡੀਗੜ੍ਹ ਦੇ ਰੋਜ਼ ਗਾਰਡਨ ਵਿਚ ਮਹਿਲਾ ਦਾ ਦਿਨ-ਦਿਹਾੜੇ ਕਤਲ ਕੀਤਾ ਗਿਆ ਹੈ। ਮਹਿਲਾ ਦੀ ਬਾਥਰੂਮ ਵਿਚੋਂ ਖੂਨ ਨਾਲ ਲੱਥਪੱਥ ਦੇਹ ਬਰਾਮਦ ਹੋਈ ਹੈ। ਮ੍ਰਿਤਕ ਮਹਿਲਾ ਦੀ ਉਮਰ 40 ਸਾਲ ਦੱਸੀ ਜਾ ਰਹੀ ਹੈ। ਇਸ ਸਾਰੇ ਘਟਨਾਕ੍ਰਮ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਦੂਜੀ ਔਰਤ ਬਾਥਰੂਮ ਵਿਚ ਜਾਂਦੀ ਹੈ ਉਥੇ ਔਰਤ ਨੂੰ ਮ੍ਰਿਤਕ ਪਾਉਂਦੀ ਹੈ ਤਾਂ ਉਸ ਦੀਆਂ ਚੀਕਾਂ ਨਿਕਲ ਜਾਂਦੀਆਂ ਹਨ। ਇਸ ਮਗਰੋਂ ਉਹ ਉਥੇ ਮੌਜੂਦ ਲੋਕਾਂ ਨੂੰ ਇਸ ਬਾਰੇ ਦੱਸਦੀ ਹੈ।
ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਤੇ ਹੁਣ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਕੋਲੋਂ ਇਕ ਚਾਕੂ ਵੀ ਮਿਲਿਆ ਹੈ ਤੇ ਔਰਤ ਦੀ ਗਰਦਨ ‘ਤੇ ਡੂੰਘੇ ਨਿਸ਼ਾਨ ਵੀ ਹਨ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਲਾ ਵੱਢ ਕੇ ਕਤਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : CM ਮਾਨ ਤੇ ਹਰਪਾਲ ਚੀਮਾ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਚੰਡੀਗੜ੍ਹ ਧਰਨੇ ਨੂੰ ਲੈ ਕੇ ਦਰਜ ਹੋਈ FIR ਕੀਤੀ ਰੱਦ
ਰਿਪੋਰਟਾਂ ਅਨੁਸਾਰ ਅੱਜ ਦੁਪਹਿਰ ਇਕ ਮਹਿਲਾ ਸੈਕਟਰ-16 ਦੇ ਰੋਜ਼ ਗਾਰਡਨ ਪਾਰਕ ਵਿਚ ਬਾਥਰੂਮ ਗਈ ਸੀ ਤੇ ਉਥੇ ਦੇਖਿਆ ਕਿ ਇਕ ਔਰਤ ਦੀ ਲਾਸ਼ ਉਥੇ ਪਈ ਹੈ। ਜਾਂਚ ਲਈ ਪੂਰੇ ਬਾਥਰੂਮ ਨੂੰ ਸੀਲ ਕਰ ਦਿੱਤਾ ਗਿਆ ਹੈ। ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਉਹ ਕਿਸ ਦੇ ਨਾਲ ਰੋਜ਼ ਗਾਰਡਨ ਵਿਚ ਆਈ ਸੀ। ਰੋਜ਼ ਗਾਰਡਨ ਦੇ ਆਲੇ-ਦੁਆਲੇ ਲੱਗੇ CCTV ਨੂੰ ਵੀ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਔਰਤ ਦੀ ਪਛਾਣ ਹੋ ਸਕੇ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























