ਹਰਿਆਣਾ ਦੇ ਪਾਨੀਪਤ ਤੋਂ ਰੂਹ ਕੰਬਾਊਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਸਨਕੀ ਔਰਤ ਵੱਲੋਂ ਆਪਣੇ ਹੀ ਬੱਚੇ ਸਣੇ 3 ਜਵਾਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਸ ਨੇ ਟੱਬ ਵਿਚ ਡੁਬੋ ਕੇ ਬੱਚਿਆਂ ਦਾ ਕਤਲ ਕਰ ਦਿੱਤਾ ਤੇ ਪੁਲਿਸ ਵੱਲੋਂ 36 ਘੰਟਿਆਂ ਵਿਚ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ। ਪੁਲਿਸ ਵੱਲੋਂ ਮੁਲਜ਼ਮ ਔਰਤ ਤੋਂ ਪੁੱਛਗਿਛ ਕੀਤੀ ਤਾਂ ਗਈ ਤਾਂ ਉਸ ਨੇ ਵੱਡੇ ਖੁਲਾਸੇ ਕੀਤੇ।
ਸਾਈਕੋ ਕਿਲਰ ਔਰਤ ਵੱਲੋਂ ਮਾਸੂਮ ਬੱਚਿਆਂ ਨੂੰ ਮੌਤ ਦੇ ਘਾਟ ਉਤਾਰਨ ਦਾ ਕਾਰਨ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਨਾਲੋਂ ਕੋਈ ਸੋਹਣਾ ਨਾ ਲੱਗੇ, ਇਸ ਲਈ ਉਹ ਸੁੰਦਰ ਬੱਚਿਆਂ ਦਾ ਕਤਲ ਕਰ ਦਿੰਦੀ ਸੀ। ਉਸ ਨੇ 4 ਬੱਚਿਆਂ ਦਾ ਕਤਲ ਕੀਤਾ ਜਿਨ੍ਹਾਂ ਵਿਚੋਂ 3 ਲੜਕੀਆਂ ਹਨ ਜਦੋਂ ਕਿ ਚੌਥਾ ਉਸ ਦਾ ਆਪਣਾ ਹੀ ਪੁੱਤ। ਕਿਸੇ ਨੂੰ ਸ਼ੱਕ ਨਾ ਹੋਵੇ ਇਸ ਲਈ ਉਸ ਨੇ ਆਪਣੇ ਬੱਚੇ ਨੂੰ ਵੀ ਨਹੀਂ ਬਖਸ਼ਿਆ ਤੇ ਉਸ ਨੂੰ ਵੀ ਮੌਤ ਦੇ ਦਿੱਤੀ। ਔਰਤ ਨੇ ਇਹ ਵੀ ਖੁਲਾਸਾ ਕੀਤਾ ਕਿ ਸਾਰੇ ਬੱਚਿਆਂ ਨੂੰ ਇਕ ਹੀ ਤਰੀਕੇ ਨਾਲ ਕਿਉਂ ਮਾਰਿਆ। ਉਸ ਨੇ ਕਿਹਾ ਕਿ ਪਾਣੀ ਵਿਚ ਇਸ ਲਈ ਡੁਬੋਦੀ ਸੀ ਜਿਸ ਨਾਲ ਤੱਸਲੀ ਹੋ ਜਾਵੇ ਕਿ ਬੱਚਾ ਮਰ ਗਿਆ ਹੈ।
ਇਹ ਵੀ ਪੜ੍ਹੋ : ਮਜੀਠੀਆ ਦੀ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਹਾਈਕੋਰਟ ‘ਚ ਸੁਣਵਾਈ ਅੱਜ, ਆ ਸਕਦਾ ਹੈ ਵੱਡਾ ਫੈਸਲਾ
ਪਹਿਲਾਂ ਤਾਂ ਪਰਿਵਾਰਕ ਮੈਂਬਰਾਂ ਨੂੰ ਲੱਗਾ ਕਿ ਸ਼ਾਇਦ ਇਹ ਇਤਫਾਕਿਆ ਮੌਤ ਹੋਈ ਹੈ ਪਰ ਜਦੋਂ ਸੱਚ ਸਾਹਮਣੇ ਆਇਆ ਤਾਂ ਉਨ੍ਹਾਂ ਦੇ ਹੋਸ਼ ਉਡ ਗਏ। ਸਭ ਤੋਂ ਪਹਿਲਾਂ ਸਾਲ 2023 ਵਿਚ ਉਸ ਨੇ ਆਪਣੇ ਖੁਦ ਦੇ 3 ਸਾਲਾ ਪੁੱਤ ਤੇ ਨਨਦ ਦੀ ਕੁੜੀ ਨੂੰ ਘਰ ‘ਤੇ ਬਣੇ ਪਾਣੀ ਦੇ ਟੈਂਕ ਵਿਚ ਡੁਬੋ ਕੇ ਮਾਰ ਦਿੱਤਾ ਸੀ ਤੇ ਇਸ ਮਗਰੋਂ 2025 ਵਿਚ ਆਪਣੇ ਚਚੇਰੇ ਭਰਾ ਦੀ 6 ਸਾਲਾ ਧੀ ਨੂੰ ਵੀ ਘਰ ‘ਤੇ ਬਣੀ ਪਾਣੀ ਦੀ ਟੈਂਕੀ ਵਿਚ ਡੁਬੋ ਕੇ ਮਾਰ ਦਿੱਤਾ।। ਪੁਲਿਸ ਵੱਲੋਂ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਔਰਤ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਵੱਲੋਂ ਔਰਤ ਦਾ ਰਿਮਾਂਡ ਲਿਆ ਜਾਵੇਗਾ ਤੇ ਇਸ ਮਗਰੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
ਵੀਡੀਓ ਲਈ ਕਲਿੱਕ ਕਰੋ -:
























