ਫਰੀਦਕੋਟ ਵਿਚ ਕੈਨੇਡਾ ਤੋਂ ਡਿਪੋਰਟ ਹੋਈ ਪਤਨੀ ਵੱਲੋਂ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਦੇ ਕਤਲ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਹੁਣ ਇਸ ਮਾਮਲੇ ਵਿਚ ਤੀਜੀ ਗ੍ਰਿਫਤਾਰੀ ਹੋਈ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿਚ ਇਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਗੁਰਵਿੰਦਰ ਕਤਲ ਮਾਮਲੇ ਵਿਚ ਜੋ ਕਾਰ ਵਰਤੀ ਗਈ ਸੀ, ਉਹ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ।
ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਕਾਤਲ ਪਤਨੀ ਤੇ ਪ੍ਰੇਮੀ ਦਾ ਸਾਥੀ ਹੈ। ਮੁਲਜ਼ਮ ਪਤਨੀ ਤੇ ਉਸ ਦਾ ਪ੍ਰੇਮੀ ਪਹਿਲਾਂ ਤੋਂ ਹੀ ਪੁਲਿਸ ਹਿਰਾਸਤ ਵਿਚ ਹਨ ਤੇ ਹੁਣ ਇਨ੍ਹਾਂ ਦੇ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ 28-29 ਦੀ ਰਾਤ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਪੁਲਿਸ ਨੇ ਇਸ ਸਾਰੀ ਸਾਜਿਸ਼ ਨੂੰ ਕੁਝ ਹੀ ਘੰਟਿਆਂ ਵਿਚ ਬੇਨਕਾਬ ਕਰ ਦਿੱਤਾ ਸੀ। ਗੁਰਵਿੰਦਰ ਕੌਰ ਨੇ ਆਪਣੇ ਪਤੀ ਦਾ ਕਤਲ ਕਰਨ ਦੀ ਸਾਜਿਸ਼ ਬਹੁਤ ਹੀ ਮਹੀਨਿਆਂ ਪਹਿਲਾਂ ਰਚ ਲਈ ਸੀ।
ਇਹ ਵੀ ਪੜ੍ਹੋ : ਭਾਰਤ-ਪਾਕਿ ਸਰਹੱਦ ‘ਤੇ BSF ਅਤੇ ANTF ਨੂੰ ਮਿਲੀ ਸਫਲਤਾ, 8 ਪੈਕੇਟ ਹੈ.ਰੋ/ਇਨ ਸਣੇ 2 ਨ/ਸ਼ਾ ਤ.ਸ.ਕ/ਰਾਂ ਦਬੋਚੇ
ਪੁਲਿਸ ਕੋਲੋਂ ਕਾਤਲ ਪਤਨੀ ਤੇ ਉਸ ਦੇ ਪ੍ਰੇਮੀ ਦੋਵਾਂ ਕੋਲੋਂ ਸਖਤੀ ਨਾਲ ਪੁੱਛਗਿਛ ਕੀਤੀ ਗਈ ਤੇ ਹੁਣ ਤੀਜੇ ਸਾਥੀ ਨੂੰ ਵੀ ਪੁਲਿਸ ਨੇ ਦਬੋਚ ਲਿਆ ਹੈ। ਹਾਲਾਂਕਿ ਇਸ ਬਾਬਤ ਪੁਲਿਸ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਕੁਝ ਹੀ ਦੇਰ ਵਿਚ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























