ਜਲੰਧਰ ਵਿਚ 13 ਸਾਲਾ ਮਾਸੂਮ ਕੁੜੀ ਕਤਲ ਮਾਮਲੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ। ਅੱਜ ਰਿਮਾਂਡ ਖ਼ਤਮ ਹੋਣ ਮਗਰੋਂ ਇਕ ਵਾਰ ਫਿਰ ਤੋਂ ਮੁਲਜ਼ਮ ਨੂੰ ਕੋਰਟ ‘ਚ ਪੇਸ਼ ਕੀਤਾ ਗਿਆ ਸੀ ਤੇ ਕੋਰਟ ਨੇ ਮੁਜ਼ਲਮ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ।
ਬੀਤੇ ਦਿਨੀਂ ਦੋਸ਼ੀ ਦਾ ਪੁਲਿਸ ਨੇ ਕੋਰਟ ਤੋਂ 4 ਦਿਨ ਦਾ ਰਿਮਾਂਡ ਮੰਗਿਆ ਸੀ ਤੇ ਇਕ ਦਿਨ ਦਾ ਰਿਮਾਂਡ ਹਾਸਲ ਹੋਇਆ ਸੀ। ਪੁਲਿਸ ਨੂੰ ਕਈ ਅਹਿਮ ਸਬੂਤ ਮਿਲੇ ਹਨ ਤੇ ਇਸੇ ਨੂੰ ਲੈ ਕੇ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ। ਮੁਲਜ਼ਮ ਨੇ ਬੇਰਹਿਮੀ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਇਹ ਵੀ ਪੜ੍ਹੋ : ਇੰਡੀਗੋ ਦੀਆਂ ਹਜ਼ਾਰਾਂ ਉਡਾਣਾਂ ਰੱਦ, 3 ਲੱਖ ਯਾਤਰੀ ਪ੍ਰਭਾਵਿਤ, ਸਰਕਾਰ ਨੇ ਦਿੱਤੇ ਜਾਂਚ ਦੇ ਹੁਕਮ
ਜ਼ਿਕਰਯੋਗ ਹੈ ਕਿ 22 ਨਵੰਬਰ ਨੂੰ 13 ਸਾਲ ਦੀ ਬੱਚੀ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ ਸੀ ਤੇ ਬਾਅਦ ਵਿਚ ਗੁਆਂਢੀ ਦੇ ਘਰ ਦੇ ਬਾਥਰੂਮ ਵਿਚੋਂ ਮਾਸੂਮ ਲੜਕੀ ਦੀ ਦੇਹ ਬਰਾਮਦ ਹੋਈ ਸੀ।ਇਸ ਮਾਮਲੇ ਵਿਚ ਲਾਪ੍ਰਵਾਹੀ ਵਰਤਣ ਵਾਲੇ ASI ਮੰਗਤ ਰਾਮ ਨੂੰ ਪੁਲਿਸ ਟਰਮੀਨੇਟ ਕਰ ਚੁੱਕੀ ਹੈ ਜਦੋਂ ਕਿ 2 ਪੀਸੀਆਰ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























