ਮਲੋਟ ਵਿਚ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਜਿਥੇ ਟਰੱਕ ਨੇ ਇਕ ਕਾਰ ਨੂੰ ਟੱਕਰ ਮਾਰੀ ਹੈ ਤੇ ਕਾਰ ਅੱਗੇ ਖੜ੍ਹੇ ਟਰੱਕ ਵਿਚ ਜਾ ਵਜਦੀ ਹੈ। ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਤੇ ਦੋਵੇਂ ਟਰੱਕ ਵੀ ਨੁਕਸਾਨੇ ਗਏ ਹਨ। ਗੱਡੀ ਟਰੱਕ ਦੇ ਥੱਲੇ ਜਾ ਫਸੀ ਹੈ।
ਮਿਲੀ ਜਾਣਕਾਰੀ ਅਨੁਸਾਰ 3 ਵਿਦਿਆਰਥੀ ਕਾਰ ਵਿਚ ਸਵਾਰ ਹੋ ਕੇ ਪੇਪਰ ਦੇਣ ਜਾ ਰਹ ਸਨੇ ਕਿ ਰਾਹ ਵਿਚ ਹਾਦਸਾ ਵਾਪਰ ਗਿਆ। ਬੱਸ ਸਟੈਂਡ ਕੋਲ ਰੈੱਡ ਲਾਈਟਾਂ ਕੋਲ ਇਕ ਟਰੱਕ ਵੀ ਖੜ੍ਹਾ ਸੀ ਤੇ ਪਿੱਛੇ ਇਕ ਗੱਡੀ ਆ ਰਹੀ ਸੀ ਤੇ ਗੱਡੀ ਦੇ ਪਿੱਛੇ ਇਕ ਹੋਰ ਟਰੱਕ ਖੜ੍ਹਾ ਸੀ। ਜਦੋਂ ਰੈੱਡ ਲਾਈਟ ‘ਤੇ ਟਰੱਕ ਰੁਕਿਆ ਤਾਂ ਪਿੱਛੇ ਖੜ੍ਹੀ ਗੱਡੀ ਵਿਚ ਰੁਕ ਜਾਂਦੀ ਹੈ ਪਰ ਗੱਡੀ ਪਿੱਛੇ ਇਕ ਹੋਰ ਟਰੱਕ ਤੇਜ਼ ਰਫਤਾਰ ਵਿਚ ਆ ਰਿਹਾ ਹੁੰਦਾ ਹੈ ਜਿਸ ਵੱਲੋਂ ਕਾਰ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ। ਟੱਕਰ ਮਗਰੋਂ ਗੱਡੀ ਅੱਗੇ ਖੜ੍ਹੇ ਟਰੱਕ ਦੇ ਥੱਲੇ ਜਾ ਫਸਦੀ ਹੈ। ਵਿਦਿਆਰਥੀ ਜ਼ਖਮੀ ਹੋ ਗਏ ਹਨ ਤੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਵਕਫ ਜਾਇਦਾਦਾਂ ਨੂੰ ਪੋਰਟਲ ‘ਤੇ ਰਜਿਸਟਰ ਕਰਨ ਦੀ ਸਮਾਂ ਸੀਮਾ ਵਧੀ, ਵਕਫ ਟ੍ਰਿਬਿਊਨਲ ਨੇ ਦਿੱਤੀ ਰਾਹਤ
ਫਿਲਹਾਲ ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚੀ ਹੈ ਤੇ ਰਾਹਗੀਰਾਂ ਦੀ ਮਦਦ ਨਾਲ ਜਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਇਹ ਵੀ ਖਬਰ ਹੈ ਕਿ ਦੋਵੇਂ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਏ ਹਨ ਤੇ ਪੁਲਿਸ ਦਾ ਕਹਿਣਾ ਹੈ ਕਿ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























