ਫਰੀਦਕੋਟ ਵਿਚ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ ਹੈ ਜਿਥੇ ਭਿਆਨਕ ਹਾਦਸਾ ਵਾਪਰਿਆ ਹੈ। ਫਰੀਦਕੋਟ-ਫਿਰੋਜ਼ਪੁਰ ਰਾਜਮਾਰਗ ‘ਤੇ ਪਿੰਡ ਪਿਪਲੀ ਕੋਲ ਬੋਰੀਆਂ ਨਾਲ ਭਰਿਆ ਟਰੱਕ ਪਲਟ ਗਿਆ ਤੇ ਟੱਕਰ ਮਗਰੋਂ ਨਹਿਰ ਦੇ ਪੁਲ ‘ਤੇ ਟਰੱਕ ਪਲਟ ਗਿਆ। ਇਸ ਹਾਦਸੇ ਵਿਚ 3 ਲੋਕ ਜਖਮੀ ਦੱਸੇ ਜਾ ਰਹੇ ਹਨ ਤੇ ਇਕ ਦੀ ਮੌਤ ਵੀ ਹੋਈ ਹੈ।
ਇਹ ਵੀ ਪੜ੍ਹੋ : ਮੋਗਾ : ਜ਼ਮੀਨੀ ਵਿਵਾਦ ਨੇ ਧਾਰਿਆ ਖੂ.ਨੀ ਰੂਪ, ਤਾਏ ਨੇ ਆਪਣੇ ਹੀ ਭਤੀਜੇ ਨੂੰ ਉਤਾਰਿਆ ਮੌ.ਤ ਦੇ ਘਾਟ
ਹਾਦਸੇ ਮਗਰੋਂ ਰਸਤਾ ਪੂਰੇ ਤਰੀਕੇ ਨਾਲ ਜਾਮ ਹੋ ਗਿਆ ਹੈ। ਪੁਲਿਸ ਮੌਕੇ ‘ਤੇ ਮੌਜੂਦ ਹੈ। ਅੱਜ ਤੜਕਸਾਰ ਧੁੰਦ ਕਾਰਨ ਇਹ ਹਾਦਸਾ ਵਾਪਰਿਆ ਹੈ। ਟਰੱਕ ਡਰਾਈਵਰ ਸਣੇ 3 ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਵੱਲੋਂ ਇਕ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਤੇ ਹੁਣ ਇਹ ਵੀ ਖਬਰ ਹੈ ਕਿ ਜੇਰੇ ਇਲਾਜ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
























