ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ। ਚੋਣਾਂ ਦੀ ਨਾਮਜਦਗੀ ਦਾਖਲ ਕਰਨ ਦੌਰਾਨ ਹੰਗਾਮੇ ਹੋਣ ਦੀਆਂ ਖਬਰਾਂ ਹਨ। ਕਿਤੇ ਫਾਈਲਾਂ ਖੋਹੀਆਂ ਗਈਆਂ ਤੇ ਕਿਤੇ ਧੱਕੇਸ਼ਾਹੀ ਦੇ ਇਲਜ਼ਾਮ ਲੱਗੇ ਹਨ। ਇਸ ਵਿਰੁੱਧ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਹਾਈਕੋਰਟ ਵਿਚ ਰਿਟ ਪਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਨਾਮਜ਼ਦਗੀਆਂ ਨੂੰ ਲੈ ਕੇ ਸਮਾਂ ਵਧਾਇਆ ਜਾਵੇ।
ਵੱਖ-ਵੱਖ ਥਾਵਾਂ ਤੋਂ ਹੰਗਾਮੇ ਦੀਆਂ ਵੀਡੀਓਜ਼ ਵਾਇਰਲ ਹੋਈਆਂ ਹਨ। ਕਾਂਗਰਸ ਵੱਲੋਂ ਇਨ੍ਹਾਂ ‘ਤੇ ਸਵਾਲ ਕੀਤੇ ਗਏ ਹਨ ਤੇ ਪ੍ਰਤਾਪ ਬਾਜਵਾ ਦੀ ਸ਼ਿਕਾਇਤ ‘ਤੇ ਪੰਜਾਬ ਹਰਿਆਣਾ ਹਾਈਕੋਰਟ ਵਿਚ ਰਿਟ ਪਾਈ ਗਈ ਹੈ ਤੇ ਇਸੇ ਨੂੰ ਲੈ ਕੇ ਵਕੀਲ ਵੱਲਂ ਖੁਲਾਸਾ ਕੀਤਾ ਗਿਆ ਹੈ। ਨਾਮਜ਼ਦਗੀ ਭਰੀ ਜਾਣੀ ਸੀ ਉਸੇ ਦੌਰਾਨ ਵੀਡੀਓਜ਼ ਵਾਇਰਲ ਹੋਈਆਂ ਹਨ। ਕਿਹਾ ਜਾ ਰਿਹਾ ਹੈ ਕਿ ਨਾਮਜ਼ਗੀਆਂ ਭਰਨ ਹੀ ਨਹੀਂ ਦਿੱਤੀਆਂ ਗਈਆਂ। ਇਸੇ ਨੂੰ ਲੈ ਕੇ ਕਾਰਵਾਈ ਹੋਣੀ ਚਾਹੀਦੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਅਦਾਲਤ ਵੱਲੋਂ ਇਸ ‘ਤੇ ਕੀ ਫੈਸਲਾ ਲਿਆ ਜਾਂਦਾ ਹੈ।
ਇਹ ਵੀ ਪੜ੍ਹੋ : ਮਲੋਟ : ਪੇਪਰ ਦੇਣ ਜਾਣ ਰਹੇ ਵਿਦਿਆਰਥੀਆਂ ਨਾਲ ਵਾਪਰਿਆ ਹਾ.ਦਸਾ, ਦੋ ਟਰੱਕਾਂ ਵਿਚਕਾਰ ਆਈ ਕਾਰ, ਲੱਗੀਆਂ ਗੰਭੀਰ ਸੱ/ਟਾਂ
ਦੱਸ ਦੇਈਏ ਕਿ ਮਾਮਲੇ ਨੂੰ ਲੈ ਕੇ 8 ਦਸੰਬਰ ਨੂੰ ਸੁਣਵਾਈ ਦੀ ਮੰਗ ਕੀਤੀ ਗਈ ਹੈ ਤੇ ਨਾਮਜ਼ਦਗੀਆਂ ਨੂੰ ਲੈ ਕੇ ਸਮਾਂ ਵਧਾਉਣ ਤੇ ਨਿਗਰਾਨੀ ਹੇਠ ਚੋਣਾਂ ਕਰਵਾਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























