ਨਵਾਂਸ਼ਹਿਰ ‘ਚ ਫਿਲੌਰ ਰੋਡ ‘ਤੇ ਦਰਦਨਾਕ ਸੜਕ ਹਾਦਸਾ ਵਾਪਿਆ ਹੈ। ਜਿਥੇ ਇਕ ਨਵ-ਵਿਆਹੁਤਾ ਆਪਣੀ ਸਵਿਫਟ ਕਾਰ ਵਿਚ ਸਵਾਰ ਹੋ ਕੇ ਕੰਮ ‘ਤੇ ਜਾ ਰਹੀ ਸੀ। ਗਲਤ ਸਾਈਡ ਉਤੇ ਸੀਮੈਂਟ ਨਾਲ ਲੱਦਿਆ ਹੋਇਆ ਟਰੱਕ ਆ ਰਿਹਾ ਸੀ ਤੇ ਦੋਵਾਂ ਟੱਕਰ ਹੋ ਜਾਂਦੀ ਹੈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਵਿਚ ਸਵਾਰ ਮਹਿਲਾ ਦੀ ਮੌਤ ਹੋ ਜਾਂਦੀ ਹੈ। ਮ੍ਰਿਤਕ ਮਹਿਲਾ ਦੀ ਪਛਾਣ ਗੁਲਜੀਤ ਵਜੋਂ ਹੋਈ ਹੈ। ਮੌਕੇ ‘ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਗਲਤ ਸਾਈਡ ਤੋਂ ਆਉਣ ਵਾਲਾ ਟਰੱਕ ਡਰਾਈਵਰ ਫਰਾਰ ਹੋ ਗਿਆ ਹੈ। ਟੱਕਰ ਇੰਨੀ ਭਿਆਨਕ ਸੀ ਕਿ 3 ਟਰੈਕਟਰਾਂ ਦੀ ਮਦਦ ਨਾਲ ਗੁਲਜੀਤ ਦੀ ਮ੍ਰਿਤਕ ਦੇਹ ਨੂੰ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ: IndiGo ਸੰਕਟ ‘ਤੇ ਐਵੀਏਸ਼ਨ ਮੰਤਰਾਲੇ ਦਾ ਵੱਡਾ ਐਕਸ਼ਨ, ਮਨਮਾਨੇ ਕਿਰਾਏ ਲੈਣ ‘ਤੇ ਲਗਾਈ ਪਾਬੰਦੀ
ਮਾਮਲਾ ਥਾਣਾ ਔੜ ਦੇ ਅਧੀਨ ਆਉਂਦਾ ਹੈ ਤੇ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਗੁਲਜੀਤ ਦੀ ਉਮਰ 26-27 ਸਾਲ ਦੇ ਵਿਚ ਦੱਸੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਦਿੱਤਾ ਜਾਵੇਗਾ ਤੇ ਟਰੱਕ ਚਾਲਕ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























