ਭਾਰਤੀ ਮਹਿਲਾ ਕ੍ਰਿਕਟਰ ਸਮ੍ਰਿਤੀ ਮੰਧਾਨਾ ਤੇ ਗਾਇਕ ਪਲਾਸ਼ ਮੁੱਛਲ ਦਾ ਵਿਆਹ ਟੁੱਟ ਗਿਆ ਹੈ। ਸਮ੍ਰਿਤੀ ਤੇ ਪਲਾਸ਼ ਨੇ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ। ਦੋਵਾਂ ਦਾ ਵਿਆਹ 23 ਨਵੰਬਰ ਨੂੰ ਹੋਣਾ ਸੀ। ਸੰਗੀਤ ਤੋਂ ਲੈ ਕੇ ਹਲਦੀ ਦੇ ਪ੍ਰੋਗਰਾਮ ਹੋ ਚੁੱਕੇ ਸਨ। ਬਾਰਾਤ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਅਜਿਹੇ ਵਿਚ 23 ਨਵੰਬਰ ਦੀ ਸਵੇਰ ਸਮ੍ਰਿਤੀ ਦੇ ਪਿਤਾ ਨੂੰ ਹਾਰਟ ਅਟੈਕ ਆਉਣ ਦੇ ਬਾਅਦ ਵਿਆਹ ਪੋਸਟਪੋਨ ਕਰ ਦਿੱਤਾ ਗਿਆ ਸੀ।
ਵਿਆਹ ਟਲਣ ਦੇ ਬਾਅਦ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਣ ਲੱਗੀਆਂ। ਦਾਅਵਾ ਕੀਤਾ ਗਿਆ ਕਿ ਪਲਾਸ਼ ਨੇ ਸਮ੍ਰਿਤੀ ਨਾਲ ਧੋਖਾ ਕੀਤਾ ਹੈ ਤੇ ਉਨ੍ਹਾਂ ਦਾ ਨਾਂ ਵੈਡਿੰਗ ਕੋਰੀਓਗ੍ਰਾਫਰ ਨਾਲ ਜੋੜਿਆ ਗਿਆ। ਇਸੇ ਵਿਚ ਸਮ੍ਰਿਤੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਵਿਆਹ ਨਾਲ ਜੁੜੀਆਂ ਸਾਰੀਆਂ ਤਸਵੀਰਾਂ ਹਟਾ ਦਿੱਤੀਆਂ ਸਨ।
ਸਮ੍ਰਿਤੀ ਨੇ ਪੋਸਟ ਵਿਚ ਲਿਖਿਆ-ਪਿਛਲੇ ਕੁਝ ਹਫਤਿਆਂ ਵਿਚ ਮੇਰੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ, ਇਸ ਲਈ ਮੈਨੂੰ ਲੱਗਾ ਕਿ ਇਸ ਸਮੇਂ ਮੈਨੂੰ ਖੁਦ ਇਸ ਬਾਰੇ ਗੱਲ ਕਰ ਦੇਣੀ ਚਾਹੀਦੀ ਹੈ। ਮੈਂ ਬਹੁਤ ਨਿੱਜੀ ਸੁਭਾਅ ਦੀ ਇਨਸਾਨ ਹਾਂ ਤੇ ਆਪਣੀ ਪ੍ਰਾਈਵੇਸੀ ਬਣਾਏ ਰੱਖਣਾ ਚਾਹੁੰਦੀ ਹਾਂ ਪਰ ਇਹ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਵਿਆਹ ਹੁਣ ਕੈਂਸਲ ਹੋ ਗਿਆ ਹੈ।
ਮੈਂ ਚਾਹੁੰਦੀ ਹਾਂ ਕਿ ਇਥੇ ਹੀ ਇਸ ਮਾਮਲੇ ਨੂੰ ਖਤਮ ਕਰ ਦਿੱਤਾ ਜਾਵੇ ਤੇ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਇਸ ਵਿਸ਼ੇ ਨੂੰ ਅੱਗੇ ਨਾ ਵਧਾਇਆ ਜਾਵੇ। ਕ੍ਰਿਪਾ ਕਰਕੇ ਇਸ ਸਮੇਂ ਦੋਵੇਂ ਪਰਿਵਾਰਾਂ ਦੀ ਨਿੱਜੀ ਜ਼ਿੰਦਗੀ ਦਾ ਸਨਮਾਨ ਕਰੋ ਤੇ ਸਾਨੂੰ ਥੋੜ੍ਹਾ ਸਮਾਂ ਦਿਓ ਤਾਂ ਕਿ ਅਸੀਂ ਆਪਣੀਆਂ ਭਾਵਨਾਵਾਂ ਨੂੰ ਸੰਭਾਲ ਸਕੀਏ ਤੇ ਅੱਗੇ ਵਧ ਸਕੀਏ।
ਪਲਾਸ਼ ਨੇ ਲਿਖਿਆ-ਮੈਂ ਆਪਣੇ ਜੀਵਨ ਵਿਚ ਅੱਗੇ ਵਧਣ ਤੇ ਨਿੱਜੀ ਰਿਸ਼ਤੇ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ ਹੈ। ਮੇਰੇ ਲਈ ਇਹ ਬਹੁਤ ਮੁਸ਼ਕਲ ਸਥਿਤੀ ਰਹੀ ਹੈ ਖਾਸ ਕਰਕੇ ਜਦੋਂ ਲੋਕ ਬਿਨਾਂ ਕਿਸੇ ਆਧਾਰ ‘ਤੇ ਫੈਲ ਰਹੀਆਂ ਅਫਵਾਹਾਂ ‘ਤੇ ਇੰਨੀ ਆਸਾਨੀ ਨਾਲ ਰਿਐਕਟ ਕਰਦੇ ਹਨ। ਜੋ ਚੀਜ਼ ਮੇਰੇ ਲਈ ਸਭ ਤੋਂ ਪਵਿੱਤਰ ਸੀ, ਉਸੇ ‘ਤੇ ਅਜਿਹੀਆਂ ਗੱਲਾਂ ਹੋਣਾ ਬੇਹੱਦ ਦੁਖਦ ਹੈ। ਇਹ ਮੇਰੇ ਜੀਵਨ ਦਾ ਸਭ ਤੋਂ ਮੁਸ਼ਕਲ ਦੌਰ ਹੈ ਤੇ ਮੈਂ ਇਸ ਨੂੰ ਆਪਣੀਆਂ ਮਾਨਤਾਵਾਂ ‘ਤੇ ਟਿਕੇ ਰਹਿੰਦੇ ਹੋਏ ਸ਼ਾਂਤ ਤੇ ਸਨਮਾਨਜਨਕ ਤਰੀਕੇ ਨਾਲ ਸੰਭਾਲਾਂਗਾ।
ਇਹ ਵੀ ਪੜ੍ਹੋ : ਬਰਨਾਲਾ : ਬਾਈਕ ਸਵਾਰਾਂ ਨੌਜਵਾਨਾਂ ਦੀ ਅਣਪਛਾਤੇ ਵਾਹਨ ਨਾਲ ਹੋਈ ਟੱ.ਕ.ਰ, ਹਾ.ਦਸੇ ‘ਚ 3 ਦੀ ਗਈ ਜਾ/ਨ
ਮੈਂ ਸੱਚਮੁੱਚ ਇਹ ਉਮੀਦ ਕਰਦਾ ਹਾਂ ਕਿ ਅਸੀਂ ਅਣਜਾਣ Source ਵਾਲੀ Gossip ‘ਤੇ ਭਰੋਸਾ ਕਰ ਕੇ ਤੁਰੰਤ ਫੈਸਲਾ ਨਾ ਕਰੀਏ। ਸਾਡੇ ਸ਼ਬਦ ਕਦੇ-ਕਦੇ ਅਜਿਹੇ ਜ਼ਖਮ ਦੇ ਸਕਦੇ ਹਨ ਜਿਨ੍ਹਾਂ ਦੀ ਡੂੰਘਾਈ ਅਸੀਂ ਸਮਝ ਵੀ ਨਹੀਂ ਸਕਦੇ। ਇਸ ਮੁਸ਼ਕਲ ਸਮੇਂ ਜਿਨ੍ਹਾਂ ਨੇ ਮੇਰੇ ਨਾਲ ਖੜ੍ਹੇ ਹੋ ਕੇ ਮੇਰਾ ਸਾਥ ਦਿੱਤਾ ਉਨ੍ਹਾਂ ਲਈ ਮੈਂ ਦਿਲ ਤੋਂ ਧੰਨਵਾਦ ਕਰਦਾ ਹਾਂ।
ਵੀਡੀਓ ਲਈ ਕਲਿੱਕ ਕਰੋ -:
























