ਫਿਰੋਜ਼ਪੁਰ ਤੋਂ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਪਿਓ ਵਲੋਂ 3 ਮਹੀਨੇ ਪਹਿਲਾਂ ਨਹਿਰ ਵਿਚ ਸੁੱਟੀ ਹੋਈ ਕੁੜੀ ਜਿਊਂਦੀ ਨਿਕਲੀ ਹੈ। ਪਿਤਾ ਨੇ ਹੱਥ ਬੰਨ੍ਹ ਕੇ ਕੁੜੀ ਨੂੰ ਨਹਿਰ ‘ਚ ਧੱਕਾ ਦਿੱਤਾ ਸੀ ਤੇ ਇਸੇ ਮਾਮਲੇ ‘ਚ ਪੁਲਿਸ ਨੇ ਪਿਤਾ ਨੂੰ ਜੇਲ੍ਹ ਵੀ ਭੇਜਿਆ ਸੀ।
ਨਿੱਜੀ ਚੈਨਲ ਨੂੰ ਇੰਟਰਵਿਊ ਦੌਰਾਨ ਕੁੜੀ ਨੇ ਵੱਡੇ ਖੁਲਾਸੇ ਕੀਤੇ। ਹਰ ਕੋਈ ਕੁੜੀ ਨੂੰ ਮਰਿਆ ਹੋਇਆ ਸਮਝ ਰਿਹਾ ਸੀ ਕਿਉਂਕਿ ਉਸ ਦੀ ਲਾਸ਼ ਵੀ ਨਹੀਂ ਸੀ ਮਿਲੀ ਸੀ ਤੇ ਪੁਲਿਸ ਵੱਲੋਂ ਪਿਓ ਨੂੰ ਗ੍ਰਿਫਤਾਰ ਕਰਕੇ ਉਸ ਨੂੰ ਜੇਲ੍ਹ ਭੇਜਿਆ ਗਿਆ ਸੀ। ਕੁੜੀ ਨੇ ਦੱਸਿਆ ਕਿ ਕਿਵੇਂ ਉਸ ਰਾਤ ਜਿਊਂਦੀ ਬਚ ਗਈ ਸੀ। ਕੁੜੀ ਦਾ ਕਹਿਣਾ ਹੈ ਕਿ ਮੈਂ ਆਪਣੇ ਪਿਤਾ ਨੂੰ ਜੇਲ੍ਹ ‘ਚੋਂ ਕਢਵਾਉਣਾ ਚਾਹੁੰਦੀ ਹਾਂ। ਇਸ ਤੋਂ ਇਲਾਵਾ ਕੁੜੀ ਦੇ ਪਰਿਵਾਰ ਦੇ ਵੀ ਬਿਆਨ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਸਾਡਾ ਕੁੜੀ ਨਾਲ ਸੰਪਰਕ ਨਹੀਂ ਹੋਇਆ ਹੈ। ਅਸੀਂ ਮੋਬਾਈਲ ‘ਤੇ ਉਸ ਦੀ ਇੰਟਰਵਿਊ ਦੇਖੀ ਹੈ।
ਵੀਡੀਓ ਲਈ ਕਲਿੱਕ ਕਰੋ -:
























