ਅਬੋਹਰ ਦੇ ਪਿੰਡ ਭੰਗਾਲਾ ਤੋਂ ਖਬਰ ਸਾਹਮਣੇ ਆਈ ਹੈ ਕਿ ਧੀ ਨਾਲ ਛੇੜਛਾੜ ਦਾ ਵਿਰੋਧ ਕਰਨ ‘ਤੇ ਪਿਤਾ ਦਾ ਕਤਲ ਕਰ ਦਿੱਤਾ ਗਿਆ। ਗੁਆਂਢੀਆਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਮਿਲੀ ਜਾਣਕਾਰੀ ਮੁਤਾਬਕ ਗੁਆਂਢ ‘ਚ ਰਹਿੰਦੇ ਇਕ ਸ਼ਖਸ ਵੱਲੋਂ ਕੁੜੀ ਨਾਲ ਅਕਸਰ ਛੇੜਛਾੜ ਕੀਤੀ ਜਾਂਦੀ ਸੀ ਤੇ ਉਸ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ ਤੇ ਜਦੋਂ ਪਿਤਾ ਵੱਲੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਨੌਜਵਾਨ ਤੇ ਉਸ ਦੇ ਪਰਿਵਾਰ ਵੱਲੋਂ ਕੁੜੀ ਦੇ ਪਿਤਾ ‘ਤੇ ਉਸ ਦੇ ਘਰ ਦੇ ਨੇੜੇ ਹੀ ਉਸ ‘ਤੇ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਉੁਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਲੋਕ ਸਭਾ ‘ਚ ਵੰਦੇ ਮਾਤਰਮ ‘ਤੇ ਚਰਚਾ, PM ਮੋਦੀ ਨੇ ਕਿਹਾ- “ਵੰਦੇ ਮਾਤਰਮ ਦੀ 150 ਸਾਲਾ ਯਾਤਰਾ ਕਈ ਪੜਾਅ ‘ਚੋਂ ਗੁਜ਼ਰੀ ਹੈ”
ਮ੍ਰਿਤਕ ਦੀ ਪਛਾਣ ਬਲਕਾਰ ਸਿੰਘ ਵਜੋਂ ਹੋਈ ਹੈ ਤੇ ਉਹ 2 ਮੁੰਡਿਆਂ ਤੇ ਇੱਕ ਕੁੜੀ ਦਾ ਪਿਤਾ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਗੁਆਂਢ ਵਿਚ ਰਹਿਣ ਵਾਲਾ ਨੌਜਵਾਨ ਮਨਜਿੰਦਰ ਸਿੰਘ ਅਕਸਰ ਉਸ ਦੀ ਧੀ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ ਤੇ ਉਸ ਦਾ ਪਤੀ ਬਲਕਾਰ ਸਿੰਘ ਉਸ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ। ਇਸੇ ਕਰਕੇ ਉਹ ਗੁੱਸੇ ਵਿਚ ਸੀ। ਬੀਤੀ ਸ਼ਾਮ ਜਦੋਂ ਬਲਕਾਰ ਸਿੰਘ ਕੰਮ ‘ਤੇ ਜਾਣ ਲਈ ਘਰੋਂ ਬਾਹਰ ਗਿਆ ਤਾਂ ਮਨਜਿੰਦਰ ਸਿੰਘ ਤੇ ਉਸ ਦੇ ਪਰਿਵਾਰ ਨੇ ਤੇਜ਼ਧਾਰ ਹਥਿਆਰਾਂ ਨਾਲ ਬਲਕਾਰ ‘ਤੇ ਹਮਲਾ ਕਰ ਦਿੱਤਾ। ਖਬਰ ਹੈ ਕਿ ਘਟਨਾ ਮਗਰੋਂ ਪੂਰਾ ਪਰਿਵਾਰ ਫਰਾਰ ਹੈ। ਪੁਲਿਸ ਵੱਲੋਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























