ਬਹੁਤ ਚਰਚਿਤ ਸੁਖਨਵਾਲਾ ਗੁਰਵਿੰਦਰ ਸਿੰਘ ਹੱਤਿਆਕਾਂਡ ਜਿਸ ਵਿੱਚ ਇੱਕ ਪਤਨੀ ਵੱਲੋਂ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਪਤੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਦੀ ਜਾਂਚ ਦੇ ਦੌਰਾਨ ਪੁਲਿਸ ਵੱਲੋਂ ਅਰੋਪੀ ਪਤਨੀ ਰੁਪਿੰਦਰ ਕੌਰ ਉਸ ਦਾ ਆਸ਼ਿਕ ਹਰਕਵਲਪ੍ਰੀਤ ਸਿੰਘ ਅਤੇ ਉਸ ਦਾ ਇੱਕ ਸਾਥੀ ਵਿਸ਼ਵਜੀਤ ਤਿਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਜੋ ਕਿ ਪੁਲਿਸ ਰਿਮਾਂਡ ਤੇ ਚੱਲ ਰਹੇ ਸਨ। ਅੱਜ ਤਿੰਨਾਂ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਇਹਨਾਂ ਨੂੰ ਮੁੜ ਫਰੀਦਕੋਟ ਦੀ ਸਿਵਲ ਜੱਜ ਜੁਗਰਾਜ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਵੱਲੋਂ ਅਦਾਲਤ ਵਿੱਚ ਤਿੰਨ ਦਿਨ ਦੇ ਹੋਰ ਪੁਲਿਸ ਰਿਮਾਂਡ ਦੀ ਮੰਗ ਕੀਤੀ ਪਰ ਮਾਨਯੋਗ ਅਦਾਲਤ ਵੱਲੋਂ ਦੋਨਾਂ ਧਿਰਾਂ ਦਾ ਪੱਖ ਸੁਣਨ ਤੋਂ ਬਾਅਦ ਪੁਲਿਸ ਦੀ ਅਰਜ਼ੀ ਨੂੰ ਰੱਦ ਕਰਦਿਆਂ ਹੋਇਆਂ ਤਿੰਨਾਂ ਦੋਸ਼ੀਆਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਫਰੀਦਕੋਟ ਦੀ ਜੇਲ ਵਿੱਚ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : ਅਬੋਹਰ : ਗੁਆਂਢ ‘ਚ ਰਹਿੰਦੇ ਸ਼ਖਸ ਵੱਲੋਂ ਧੀ ਨਾਲ ਛੇੜਛਾੜ ਦਾ ਵਿਰੋਧ ਕਰਨ ‘ਤੇ ਪਿਤਾ ਦਾ ਕ.ਤ/ਲ, ਜਾਂਚ ‘ਚ ਜੁਟੀ ਪੁਲਿਸ
ਜਾਣਕਾਰੀ ਦਿੰਦੇ ਹੋਏ ਐਡਵੋਕੇਟ ਗੁਰਜਗਪਾਲ ਨੇ ਦੱਸਿਆ ਕਿ ਅੱਜ ਤਿੰਨੋਂ ਆਰੋਪੀਆਂ ਨੂੰ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਪੁਲਿਸ ਵੱਲੋਂ ਇਹ ਤਰਕ ਦਿੱਤਾ ਗਿਆ ਕਿ ਆਰੋਪੀਆਂ ਕੋਲੋਂ ਕੁਝ ਮੋਬਾਇਲ ਰਿਕਵਰ ਕਰਾਉਣੇ ਹਨ ਜਿਸ ਦੇ ਚਲਦੇ ਤਿੰਨ ਦਿਨ ਦੇ ਪੁਲਿਸ ਰਿਮਾਂਡ ਵੀ ਹੋਰ ਮੰਗ ਕੀਤੀ ਗਈ ਸੀ। ਪਰ ਮਾਨਯੋਗ ਅਦਾਲਤ ਵੱਲੋਂ ਟਿੱਪਣੀ ਕੀਤੀ ਗਈ ਕਿ ਇਹਨਾਂ ਕੋਲੋਂ ਜਿਹੜੇ ਮੋਬਾਇਲ ਨੇ ਆਲਰੇਡੀ ਰਿਕਵਰ ਕੀਤੇ ਜਾ ਚੁੱਕੇ ਹਨ ਇਸ ਲਈ ਹੁਣ ਪੁਲਿਸ ਰਿਮਾਂਡ ਦੀ ਕੋਈ ਹੋਰ ਜਰੂਰਤ ਨਹੀਂ ਜਿਸ ਤੇ ਚਲਦੇ ਤਿੰਨੋਂ ਦੋਸ਼ੀਆਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਫਰੀਦਕੋਟ ਦੀ ਜੇਲ ਵਿੱਚ ਭੇਜ ਦਿੱਤਾ ਗਿਆ। ਹੁਣ ਇਹਨਾਂ ਨੂੰ 22 ਦਸੰਬਰ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ।
ਵੀਡੀਓ ਲਈ ਕਲਿੱਕ ਕਰੋ -:
























