ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਵਿਚ ਲਗਾਤਾਰ 8 ਦਿਨ ਤੋਂ ਚੱਲ ਰਹੇ ਸੰਕਟ ਵਿਚ ਸਰਕਾਰ ਨੇ ਏਅਰਲਾਈਨ ‘ਤੇ ਸਖਤ ਐਕਸ਼ਨ ਲਿਆ ਹੈ। ਸੋਮਵਾਰ ਨੂੰ ਸਿਵਲ ਏਵੀਏਸ਼ਨ ਮੰਤਰਾਲੇ ਦੀ ਹਾਈ ਲੈਵਲ ਮੀਟਿੰਗ ਦੌਰਾਨ ਇੰਡੀਗੋ ਦੀ 10 ਫੀਸਦੀ ਫਲਾਈਟਾਂ ਵਿਚ ਕਟੌਤੀ ਦਾ ਨਿਰਦੇਸ਼ ਜਾਰੀ ਕੀਤਾ ਗਿਆ।
ਇਹ ਕਟੌਤੀ ਹਾਈ ਡਿਮਾਂਡ, ਹਾਈ ਫ੍ਰੀਕਵੈਂਸੀ ਰੂਟ ‘ਤੇ ਫਲਾਈਟ ਵਿਚ ਗਈ ਹੈ। ਇਸ ਦਾ ਅਸਰ ਇੰਡੀਗੋ ਦੀ ਰੋਜ਼ਾਨਾ ਆਪ੍ਰੇਟ ਹੋਣ ਵਾਲੀਆਂ 2300 ਫਲਾਈਟਾਂ ‘ਤੇ ਪਵੇਗਾ ਯਾਨੀ ਲਗਭਗ 230 ਫਲਾਈਟਾਂ ਘੱਟ ਜਾਣਗੀਆਂ। ਇਸ ਤੋਂ ਇਲਾਵਾ ਇੰਡੀਗੋ ਨੂੰ ਅੱਜ ਸ਼ਾਮ 5 ਵਜੇ ਤਕ DGCA ਨੂੰ ਇਕ ਬਦਲਿਆ ਹੋਇਆ ਸ਼ੈਡਿਊਲ ਜਮ੍ਹਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।
ਦੂਜੇ ਪਾਸੇ ਕੇਂਦਰ ਨੇ ਮੌਜੂਦਾ ਹਾਲਾਤ ਦੀ ਜਾਂਚ ਲਈ 10 ਵੱਡੇ ਏਅਰਪੋਰਟ ‘ਤੇ ਸੀਨੀਅਰ ਅਫਸਰਾਂ ਨੂੰ ਤਾਇਨਾਤ ਕੀਤਾ ਹੈ। ਇਹ ਲੋਕ ਪਤਾ ਲਗਾਉਣਗੇ ਕਿ ਯਾਰੀਆਂ ਨੂੰ ਕਿਹੜੀਆਂ-ਕਿਹੜੀਆਂ ਪ੍ਰੇਸ਼ਾਨੀ ਆ ਰਹੀ ਹੈ। ਇਹ ਅਫਸਰ ਡਿਪਟੀ ਸੈਕ੍ਰੇਟਰੀ, ਡਾਇਰੈਕਟਰ ਤੇ ਜੁਆਇੰਟ ਸੈਕ੍ਰੇਟਰੀ ਲੈਵਲ ਦੇ ਹਨ। 10 ਵੱਡੇ ਏਅਰਪੋਰਟ ਵਿਚ ਮੁੰਬਈ, ਬੇਂਗਲੁਰੂ, ਹੈਦਰਾਬਾਦ, ਕੋਲਕਾਤਾ, ਚੇਨਈ, ਅਹਿਮਦਾਬਾਦ, ਪੁਣੇ, ਗੁਹਾਟੀ, ਗੋਆ ਤੇ ਤਿਰੁਵੰਨਤਮਪੁਰਮ ਸ਼ਾਮਲ ਹਨ।
ਇਹ ਵੀ ਪੜ੍ਹੋ : ਵਾਇਰਲ ਕਥਿਤ ਆਡੀਓ ਮਾਮਲੇ ‘ਚ ਅੱਜ ਹਾਈਕੋਰਟ ‘ਚ ਹੋਵੇਗੀ ਸੁਣਵਾਈ, ਪੰਜਾਬ ਚੋਣ ਕਮਿਸ਼ਨ ਸੌਂਪ ਸਕਦਾ ਜਾਂਚ ਰਿਪੋਰਟ
ਦੂਜੇ ਪਾਸੇ ਇੰਡੀਗੋ ਦੀ ਫਲਾਈਟ ਕੈਂਸਲ ਹੋਣ ਦਾ ਸਿਲਸਿਲਾ ਮੰਗਲਵਾਰ ਨੂੰ ਵੀ ਜਾਰੀ ਰਿਹਾ। ਦੇਸ਼ ਭਰ ਵਿਚ ਅੱਜ 400 ਤੋਂ ਵੱਧ ਫਲਾਈਟਾਂ ਕੈਂਸਲ ਹੋਈਆਂ। ਇੰਡੀਗੋ ਤੇ CEO ਪੀਟਰ ਐਲਬਰਸ ਨੇ ਬੀਤੇ ਦਿਨੀਂ ਕਿਹਾ ਕਿ ਇੰਡੀਗੋ ਫਿਰ ਤੋਂ ਪਟੜੀ ‘ਤੇ ਆ ਗਿਆ ਹੈ ਤੇ ਸਾਡਾ ਆਪ੍ਰੇਸ਼ਨ ਸਟੇਬਲ ਹੈ। ਲੱਖਾਂ ਕਸਟਮਰਸ ਨੂੰ ਉਨ੍ਹਾਂ ਦਾ ਪੂਰਾ ਰਿਫੰਡ ਮਿਲ ਗਿਆ ਹੈ। ਅਸੀਂ ਰੋਜ਼ਾਨਾ ਅਜਿਹਾ ਕਰ ਰਹੇ ਹਾਂ। ਅਸੀਂ ਆਪਣੇ ਨੈਟਵਰਕ ਵਿਚ ਸਾਰੀਆਂ 138 ਥਾਵਾਂ ‘ਤੇ ਵਾਪਸ ਆ ਗਏ ਹਾਂ ਤੇ ਸਰਕਾਰ ਦੇ ਨਾਲ ਕੋਆਪ੍ਰੇਟ ਕਰ ਰਹੇ ਹਾਂ।
ਵੀਡੀਓ ਲਈ ਕਲਿੱਕ ਕਰੋ -:
























