ਹਰਿਆਣਾ ਸਿਵਲ ਮੈਡੀਕਲ ਸਰਵਿਸ ਐਸੋਈਏਸ਼ਨ ਤੇ ਸਰਕਾਰ ਵਿਚ ਟਕਰਾਅ ਵਧਦਾ ਜਾ ਰਿਹਾ ਹੈ। ਮੰਗਲਵਾਰ ਨੂੰ ਵੀ ਦੂਜੇ ਦਿਨ ਹੜਤਾਲ ਜਾਰੀ ਰਹੀ ਜਿਸ ਨਾਲ ਯਮੁਨਾਨਗਰ, ਪਾਨੀਪਤ, ਫਤਿਆਬਾਦ, ਜੀਂਦ, ਕੈਥਲ, ਹਿਸਾਰ, ਝੱਜਰ ਤੇ ਦਾਗਰੀ ਵਿਚ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ।
ਸੂਬਾ ਸਰਕਾਰ ਨੇ ਹਾਲਾਤ ਨੂੰ ਦੇਖਦੇ ਹੋਏ ਜ਼ਰੂਰੀ ਸੇਵਾਵਾਂ ਰੱਖ-ਰਖਾਅ ਐਕਟ (ESMA) ਲਗਾ ਕੇ ਹੜਤਾਲ ‘ਤੇ ਛੇ ਮਹੀਨਿਆਂ ਲਈ ਪਾਬੰਦੀ ਲਗਾਈ ਗਈ ਹੈ। ਨਾਲ ਹੀ ਕੰਮ ਨਹੀਂ ਤਾਂ ਤਨਖਾਹ ਨਹੀਂ ਦਾ ਹੁਕਮ ਜਾਰੀ ਕਰ ਦਿੱਤਾ ਹੈ। ਹਾਲਾਂਕਿ ਇਸ ਤੋਂ ਬੇਪ੍ਰਵਾਹ HCMSA ਨੇ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਮੰਗਾਂ ਪੂਰੀਆਂ ਹੋਣ ਤੱਕ ਸਰਕਾਰੀ ਹਸਪਤਾਲਾਂ ਵਿਚ ਓਪੀਡੀ ਤੇ ਐਮਰਜੈਂਸੀ ਸਣੇ ਸਾਰੀਆਂ ਸੇਵਾਵਾਂ ਬੰਦ ਰਹਿਣਗੀਆਂ।
ਸਰਕਾਰ ਤੇ ਐਸੋਸੀਏਸ਼ਨ ਅਧਿਕਾਰੀਆਂ ਦੇ ਵਿਚ ਸੀਨੀਅਰ ਚਕਿਤਸਾ ਅਧਿਕਾਰੀਆਂ (SMO) ਦੀ ਸਿੱਧੀ ਭਰਤੀ ਰੋਕਣ ‘ਤੇ ਸਹਿਮਤੀ ਬਣ ਗਈ ਹੈ ਪਰ Assured Career Promotion ਏਸੀਪੀ ‘ਤੇ ਪੇਚ ਫਸਿਆ ਹੋਇਆ ਹੈ। ਹੜਤਾਲ ਨਾਲ ਮਰੀਜ਼ਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਰੋਹਤਕ, ਅੰਬਾਲਾ, ਭਿਵਾਨੀ, ਸਿਰਸਾ ਤੇ ਕੁਰੂਕਸ਼ੇਤਰ ਵਿਚ ਮੈਡੀਕਲ ਕਾਲਜਾਂ ਦੇ ਯੂਨੀਅਰ ਤੇ ਸੀਨੀਅਰ ਰੈਜੀਡੈਂਟਸ ਤੇ NHM, ESI ਤੇ ਆਯੁਸ਼ ਵਿਭਾਗ ਦੇ ਡਾਕਟਰਾਂ ਨੂੰ ਓਪੀਡੀ ਤੇ ਐਮਰਜੈਂਸੀ ਵਿਚ ਲਗਾਇਆ ਹੋਇਆ ਹੈ ਜਿਸ ਨਾਲ ਇਥੇ ਸਿਹਤ ਸੇਵਾਵਾਂ ਸਾਧਾਰਨ ਹਨ।
ਇਹ ਵੀ ਪੜ੍ਹੋ : IndiGo ਖਿਲਾਫ ਸਰਕਾਰ ਦਾ ਵੱਡਾ ਐਕਸ਼ਨ, ਫਲਾਈਟਸ ‘ਚ 10% ਕਟੌਤੀ ਦਾ ਦਿੱਤਾ ਆਦੇਸ਼, ਰੋਜ਼ਾਨਾ 230 ਉਡਾਣਾਂ ਹੋਣਗੀਆਂ ਘੱਟ
ਹੋਰ ਜ਼ਿਲ੍ਹਿਆਂ ਵਿਚ ਹੜਤਾਲ ਨਾਲ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਸਿਵਲ ਸਰਜਨ ਤੇ ਸਿਹਤ ਸੇਵਾਵਾਂ ਪ੍ਰਭਾਵਿਤ ਨਾ ਹੋਣ ਦੇਣ ਲਈ ਨਿੱਜੀ ਮਾਹਿਰ ਚਕਿਤਸਕਾਂ ਦੀਆਂ ਸੇਵਾਵਾਂ ਲੈਣ ਦੀ ਛੋਟ ਵੀ ਦਿੱਤੀ ਗਈ ਹੈ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਰਾਜੇਸ਼ ਖਿਆਲੀਆ ਨੇ ਦੱਸਿਆ ਕਿ HCMSA ਵੱਲੋਂ ਕਈ ਵਾਰ ਅਪੀਲ ਕਰਨ ਦੇ ਬਾਵਜੂਦ ਸੂਬਾ ਸਰਕਾਰ ਵੱਲੋਂ ਗੱਲਬਾਤ ਜਾਂ ਸਮਝੌਤੇ ਦਾ ਕੋਈ ਪ੍ਰਸਤਾਵ ਨਹੀਂ ਦਿੱਤਾ ਗਿਆ ਹੈ। ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਹੜਤਾਲ ਨਾਲ ਉਪਜੇ ਹਾਲਾਤ ਦੀ ਸਮੀਖਿਆ ਲਈ ਵਿਭਾਗ ਦੇ ਵਾਧੂ ਮੁੱਖ ਸਕੱਤਰ ਸੁਧੀਰ ਰਾਜਪਾਲ ਸਣੇ ਹੋਰ ਅਧਿਕਾਰੀਆਂ ਨਾਲ ਬੈਠਕ ਕੀਤੀ। ਸਿਹਤ ਮੰਤਰੀ ਨੇ ਦਾਅਵਾ ਕੀਤਾ ਕਿ ਡਾਕਟਰਾਂ ਦੀ 2 ਦਿਨ ਤੋਂ ਚੱਲ ਰਹੀ ਹੜਤਾਲ ਦਾ ਜ਼ਰੂਰੀ ਸਿਹਤ ਸੇਵਾਵਾਂ ‘ਤੇ ਕੋਈ ਪ੍ਰਭਾਵ ਨਹੀਂ ਪਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























