ਚੰਡੀਗੜ੍ਹ ਵਿਚ ਬਾਈਕ ਰਾਈਡਰ ਵੱਲੋਂ ਇਕ ਕੁੜੀ ਨਾਲ ਛੇੜਛਾੜ ਮਾਮਲੇ ਨਾਲ ਜੁੜੀ ਖਬਰ ਸਾਹਮਣੇ ਆਈ ਹੈ। ਇਸ ਮਾਮਲੇ ਵਿਚ ਪੁਲਿਸ ਵੱਲੋਂ ਐਕਸ਼ਨ ਲਿਆ ਗਿਆ ਹੈ। FIR ਦਰਜ ਕੀਤੀ ਗਈ ਹੈ। ਪੁਲਿਸ ਵੱਲੋਂ ਇਸ ਬਾਈਕ ਰਾਈਡਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਜਿਥੇ ਇਕ ਸਕੂਲੀ ਵਿਦਿਆਰਥਣ ਵੱਲੋਂ ਇਲਜ਼ਾਮ ਲਗਾਏ ਗਏ ਸਨ ਕਿ ਬਾਈਕ ਰਾਈਡਰ ਵੱਲੋਂ ਉਸ ਨਾਲ ਛੇੜਛਾੜ ਕੀਤੀ ਗਈ ਸੀ। ਜਾਣਕਾਰੀ ਮੁਤਾਬਕ ਵੱਲੋਂ ਕੁੜੀ ਦੀ ਲੱਤ ਉਤੇ ਬਾਂਹ ਰੱਖੀ ਗਈ ਸੀ ਤੇ ਇਕ ਹੱਥ ਨਾਲ ਉਹ ਬਾਈਕ ਚਲਾ ਰਿਹਾ ਸੀ ਤੇ ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਬਾਈਕ ਦਾ ਸੰਤੁਲਨ ਵਿਗੜ ਗਿਆ ਤੇ ਉਹ ਡਿੱਗ ਗਈ। ਕੁੜੀ ਨੇ ਇਹ ਸਿਆਣਪ ਵਰਤੇ ਹੋਏ ਉਸੇ ਸਮੇਂ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਸੂਚਿਤ ਕੀਤਾ ਤੇ ਇਹ ਦੇਖ ਕੇ ਬਾਈਕ ਰਾਈਡਰ ਘਬਰਾ ਗਿਆ ਤੇ ਬਾਈਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਲੁਧਿਆਣਾ : ਪੁਲਿਸ ਤੇ ਬ/ਦਮਾ.ਸ਼ਾਂ ਵਿਚਾਲੇ ਮੁ.ਠਭੇ/ੜ, ਫਿਰੌਤੀ ਦੀ ਰਕਮ ਲੈਣ ਆਏ 1 ਮੁਲਜ਼ਮ ਨੂੰ ਕੀਤਾ ਕਾਬੂ ਦੂਜਾ ਫਰਾਰ
ਮੁਲਜ਼ਮ ਨੂੰ ਮਨੀਮਾਜਰਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਕੁੜੀ ਵੱਲੋਂ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਕੀਤੀ ਗਈ ਸੀ ਜਿਸ ਮਗਰੋਂ ਪੁਲਿਸ ਨੇ ਇਹ ਵੱਡਾ ਐਕਸ਼ਨ ਲਿਆ ।
ਵੀਡੀਓ ਲਈ ਕਲਿੱਕ ਕਰੋ -:
























