ਅੰਮ੍ਰਿਤਸਰ ਦੇ ਅਜਨਾਲਾ ਸਰਹੱਦੀ ਇਲਾਕੇ ਵਿਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਇਸ ਦੌਰਾਨ ਕ੍ਰਾਸ ਫਾਇਰਿੰਗ ਵਿਚ 2 ਬਦਮਾਸ਼ਾਂ ਦੇ ਪੈਰਾਂ ਵਿਚ ਗੋਲੀ ਲੱਗੀ ਹੈ ਜੋ ਕਾਰੋਬਾਰੀਆਂ ਤੇ ਆਮ ਲੋਕਾਂ ਤੋਂ ਫਿਰੌਤੀ ਮੰਗਣ ਦੀਆਂ ਘਟਨਾਵਾਂ ਵਿਚ ਸ਼ਾਮਲ ਹਨ ਤੇ ਕਿਸੇ ਜਗ੍ਹਾ ਫਾਇਰਿੰਗ ਕਰਨ ਜਾ ਰਹੇ ਸਨ।
ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਸਰਹੱਦੀ ਪਿੰਡ ਚਾਹੜਪੂਰ ਕੋਲ ਹੋਏ ਐਨਕਾਊਂਟਰ ਵਾਲੀ ਥਾਂ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਦਿਲਰਾਜ ਨਾਂ ਦੇ ਗ੍ਰਿਫਤਾਰ ਮੁਲਜ਼ਮ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਦਿੱਤੀ ਗਈ। ਦਿਲਰਾਜ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਅਜਨਾਲਾ ਖੇਤਰ ਵਿਚ ਫਿਰੌਤੀ ਮੰਗਣ ਵਾਲੇ 2 ਮੁਲਜ਼ਮ ਅੱਜ ਕਿਸੇ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹਨ।
ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਇਲਾਕੇਵਿਚ ਜਾਲ ਵਿਛਾਇਆ। ਜਦੋਂ ਇਕ ਕਾਰ ਵਿਚ ਸਵਾਰ 2 ਸ਼ੱਕੀ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਜਿਸ ਵਿਚ ਦੋਵੇਂ ਨੌਜਵਾਨ ਜਖਮੀ ਹੋ ਗਏ। ਜਖਮੀਆਂ ਦੀ ਪਛਾਣ ਭੁਪਿੰਦਰ ਤੇ ਵੰਸ਼ਪ੍ਰੀਤ ਵਜੋਂ ਹੋਈ ਹੈ ਜੋ ਉਸ ਸਮੇਂ ਵੀ ਕਿਸੇ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਣ ਦੇਣ ਜਾ ਰਹੇ ਸਨ। ਹਾਲਾਂਕਿ ਹੁਣ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ ਹੈ।
ਇਹ ਵੀ ਪੜ੍ਹੋ : ਭਾਰਤ ਨੇ ਪਹਿਲੀ ਵਾਰ Squash World Cup 2025 ਜਿੱਤ ਕੇ ਰਚਿਆ ਇਤਿਹਾਸ, ਹਾਂਗਕਾਂਗ ਨੂੰ 3-0 ਨਾਲ ਦਿੱਤੀ ਮਾਤ
ਡੀਆਈਜੀ ਸੰਦੀਪ ਗੋਇਲ ਮੁਤਾਬਕ ਦੋਵੇਂ ਮੁਲਜ਼ਮ ਵਿਦੇਸ਼ ਵਿਚ ਬੈਠ ਮਨਿੰਦਰ ਸਿੰਘ ਦੇ ਇਸ਼ਾਰੇ ‘ਤੇ ਫਿਰੌਤੀ ਮੰਗਣ ਤੇ ਫਾਇਰਿੰਗ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ। ਪੁਲਿਸ ਨੇ ਐਨਕਾਊਂਟਰ ਦੌਰਾਨ ਦੋਵਾਂ ਨੂੰ ਕਾਬੂ ਕਰ ਲਿਆ। ਮੌਕੇ ਤੋਂ ਦੌ ਪਿਸਤੌਲਾਂ ਤੇ 5 ਖਾਲੀ ਖੋਲ ਵੀ ਬਰਾਮਦ ਕੀਤੇ ਗਏ ਹਨ। ਹੁਣ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਵਿਦੇਸ਼ ਵਿਚ ਬੈਠੇ ਮੁਲਜ਼ਮਾਂ ਦੇ ਨੈਟਵਰਕ ਨੂੰ ਵੀ ਖੰਗਾਲਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
























