ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ 14 ਦਸੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ ਬੁਧਵਾਰ ਨੂੰ ਲਗਾਤਾਰ ਜਾਰੀ ਹੈ। ਜ਼ਿਲ੍ਹਾ ਪ੍ਰੀਸ਼ਦ ਦੇ 347 ਜ਼ੋਨਾਂ ਲਈ ਕੁੱਲ 1249 ਅਤੇ ਪੰਚਾਇਤ ਸੰਮਤੀਆਂ ਦੀਆਂ 2838 ਜ਼ੋਨਾਂ ਲਈ 12,814 ਦੇ ਕਰੀਬ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੋ ਰਿਹਾ ਹੈ। ਵੋਟਾਂ ਦੀ ਗਿਣਤੀ ਦੌਰਾਨ ਕਈ ਥਾਵਾਂ ਤੋਂ ਚੋਣ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਹਨ। ਇਨ੍ਹਾਂ ਚੋਣ ਨਤੀਜਿਆਂ ਦੌਰਾਨ ਹੁਣ ਤੱਕ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ।
ਬਠਿੰਡਾ ਦੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਪਿੰਡ ਮਹਿਮਾ ਸਰਜਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਮਨਦੀਪ ਕੌਰ ਜਿੱਤੇ। ਪਿੰਡ ਬੁਰਜ ਮਹਿਮਾ ਤੋਂ AAP ਉਮੀਦਵਾਰ ਮੇਵਾ ਸਿੰਘ ਨੇ ਜਿੱਤ ਹਾਸਿਲ ਕੀਤੀ ਅਤੇ ਬੱਲੂਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੱਤਵੀਰ ਕੌਰ ਜਿੱਤੇ ਹਨ। ਗੁਰੂ ਤੇਗ ਬਹਾਦਰ ਨਗਰ ਜ਼ੋਨ ਤੋਂ ‘ਆਪ’ ਨੇ ਜਿੱਤ ਦਰਜ ਕੀਤੀ ਹੈ।
ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਆਉਂਦੀ ਬਲਾਕ ਸੰਮਤੀ ਜ਼ੋਨ ਜਗਦੇਵ ਖੁਰਦ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। ਰਣਜੀਤ ਸਿੰਘ ਨੇ ਆਪਣੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਬਲਰਾਜ ਸਿੰਘ ਨੂੰ 426 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ। ਨਾਗ ਖੁਰਦ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਦਲਜੀਤ ਸਿੰਘ ਜੇਤੂ ਰਹੇ।

ਉਮੀਦਵਾਰ ਰਣਜੀਤ ਸਿੰਘ
ਭਦੌੜ ਦੇ ਬਲਾਕ ਸੰਮਤੀ ਸਹਿਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਗਗਨਦੀਪ ਕੌਰ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਨੈਣੇਵਾਲ ਤੋ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਿੰਦਰ ਕੌਰ ਜੇਤੂ ਰਹੀ। ਭਦੌੜ ਦੇ ਸਹਿਣਾ ਬਲਾਕ ਸੰਮਤੀ ਮੱਝੂਕੇ ਜ਼ੋਨ ਤੋਂ ਸ਼੍ਰੌਮਣੀ ਅਕਾਲੀ ਦਲ ਉਮੀਦਵਾਰ ਕੁਲਵਿੰਦਰ ਦੀਪ 300 ਵੋਟਾਂ ਨਾਲ ਜੇਤੂ ਰਹੇ। ਨਾਭਾ ਬਲਾਕ ਦੇ ਗੁਣੀਕੇ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਜੇਤੂ ਰਹੇ। ਬੋੜਾਂ ਕਲਾਂ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਜੇਤੂ ਰਹੀ।

ਉਮੀਦਵਾਰ ਗਗਨਦੀਪ ਕੌਰ
ਟਾਂਡਾ ਉੜਮੁੜ ਦੇ ਮਿਆਣੀ ਜ਼ੋਨ ਤੋਂ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ। ਕਾਂਗਰਸੀ ਉਮੀਦਵਾਰ ਪਰਵਿੰਦਰ ਸਿੰਘ ਲਾਡੀ 1525 ਵੋਟਾਂ ਨਾਲ ਜਿੱਤੇ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਮਲ ਲਾਲ ਨੂੰ 1043 ਵੋਟਾਂ ਪਈਆਂ। ਟਾਂਡਾ ਉੜਮੁੜ ਦੇ ਸਾਹਬਾਜ਼ਪੁਰ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਬੀਬੀ ਕੁਲਦੀਪ ਕੌਰ 49 ਵੋਟਾਂ ਨਾਲ ਜੇਤੂ ਰਹੀ। ਕਾਂਗਰਸ ਦੀ ਉਮੀਦਵਾਰ ਨੂੰ 974 ਵੋਟਾਂ ਪਈਆਂ ਤੇ ਆਪ ਉਮੀਦਵਾਰ ਨੂੰ 925 ਵੋਟਾਂ ਪਈਆਂ।

ਕਾਂਗਰਸੀ ਉਮੀਦਵਾਰ ਪਰਵਿੰਦਰ ਸਿੰਘ ਲਾਡੀ
ਵੀਡੀਓ ਲਈ ਕਲਿੱਕ ਕਰੋ -:






















