ਲੁਧਿਆਣਾ ਦੇ ਕੋਰਟ ਕੰਪਲੈਕਸ ਵਿਚ ਪੇਸ਼ੀ ‘ਤੇ ਆਏ ਦੋ ਧਿਰਾਂ ਵਿਚਾਲੇ ਲੜਾਈ ਹੋ ਗਈ। ਲੜਾਈ ਇੰਨੀ ਵਧ ਗਈ ਕਿ ਇਕ ਧਿਰ ਨੇ ਦੂਜੇ ਧਿਰ ਦੇ ਵਿਅਕਤੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਲੜਾਈ ਦੌਰਾਨ ਹਮਲਾਵਰਾਂ ਨੇ ਉਸ ਵਿਅਕਤੀ ‘ਤੇ ਪਹਿਲਾਂ ਕੋਰਟ ਕੰਪਲੈਕਸ ਦੇ ਅੰਦਰ ਹਮਲਾ ਕੀਤਾ ਤੇ ਜਦੋਂ ਉਹ ਜਾਨ ਬਚਾਉਣ ਲਈ ਭੱਜਿਆ ਤਾਂ ਪਿੱਛੇ ਤੇਜ਼ਧਾਰ ਹਥਿਆਰ ਲੈ ਕੇ ਉੁਸ ਦੇ ਪਿੱਛੇ ਭੱਜਦੇ ਰਹੇ।
ਹਮਲੇ ਤੋਂ ਪਹਿਲਾਂ ਉਨ੍ਹਾਂ ਨੇ ਉਸ ਵਿਅਕਤੀ ਦੀ ਕਾਰ ਵੀ ਤੋੜੀ ਤੇ ਕਾਰ ਦੇ ਟਾਇਰ ਨੂੰ ਵੀ ਹਥਿਆਰ ਨਾਲ ਪੰਕਚਰ ਕਰ ਦਿਤਾ। ਜਾਣਕਾਰੀ ਮੁਤਾਬਕ ਦੋਵੇਂ ਧਿਰਾਂ ਕੇਸ ਦੀ ਪੇਸ਼ੀ ਲਈ ਕੋਰਟ ਵਿਚ ਆਏ ਸਨ। ਸ਼ਾਮ ਸਮੇਂ ਜਦੋਂ ਕੋਰਟ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਦੀ ਇਕ-ਦੂਜੇ ਨਾਲ ਬਹਿਸ ਹੋਣ ਲੱਗੀ। ਇਹੀ ਬਹਿਸ ਲੜਾਈ ਵਿਚ ਤਬਦੀਲ ਹੋ ਗਈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਵੱਲੋਂ ਬ.ਦ.ਮਾਸ਼ਾਂ ਦਾ ਐ.ਨ.ਕਾਊਂਟਰ, ਫਿਰੌਤੀ ਮੰਗਣ ਵਾਲੇ 3 ਮੁਲਜ਼ਮ ਕੀਤੇ ਗ੍ਰਿਫਤਾਰ
ਪੁਲਿਸ ਨੇ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਜਿਨ੍ਹਾਂ ਦੀ ਲੜਾਈ ਹੋਈ ਉਹ ਕੌਣ ਸੀ। ਪੁਲਿਸ ਨੇ ਉਥੋਂ ਕਈ ਘਰਾ ਦੇ ਸੀਸੀਟੀਵੀ ਦੇ ਡੀਵੀਆਰ ਕਬਜ਼ੇ ਵਿਚ ਲੈ ਲਏ ਹਨ ਤੇ ਪੁਲਿਸ ਹੁਣ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜ਼ਖਮੀ ਵਿਅਕਤੀ ਤੋਂ ਵੀ ਪੁੱਛਗਿਛ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:























