ਪੰਜਾਬ ਵਿਚ ਅਸਮਾਜਿਕ ਤੱਤਾਂ ਖਿਲਾਫ ਚੱਲ ਰਹੀ ਮੁਹਿੰਮ ਤਹਿਤ ਮੋਗਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਮੋਗਾ ਵਿਚ ਪੁਲਿਸ ਨੇ 52 ਹਜ਼ਾਰ ਰੁਪਏ ਦੀ ਨਕਲੀ ਭਾਰਤੀ ਕਰੰਸੀ ਦੇ ਇਕ ਮਹਿੰਦਰਾ ਕੈਂਪਰ ਗੱਡੀ ਨਾਲ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮ ਰਾਤ ਦੇ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਨਕਲੀ ਨੋਟਾਂ ਨੂੰ ਅਸਲੀ ਦੱਸ ਕੇ ਭੋਲੇ ਭਾਲੇ ਦੁਕਾਨਦਾਰਾਂ ਦੇ ਵਿਚ ਚਲਾਉਂਦਾ ਸੀ।
ਇਹ ਕਾਰਵਾਈ ਡੀਜੀਪੀ ਪੰਜਾਬ ਤੇ ਮੋਗਾ ਦੇ ਐੱਸਐੱਸਪੀ ਅਜੇ ਗਾਂਧੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤੀ ਗਈ। ਥਾਣਾ ਸਿਟੀ ਮੋਗਾ ਦੇ ਮੁੱਖ ਅਧਿਕਾਰੀ ਇੰਸਪੈਕਟਰ ਵਰੁਣ ਕੁਮਾਰ ਦੀ ਅਗਵਾਈ ਵਿਚ ਮੁਕੱਦਮਾ ਨੰਬਰ 282 ਮਿਤੀ 19.12.2025 ਨੂੰ ਧਾਰਾਵਾਂ 178, 179, 180, 181 ਬੀਐੱਨਐੱਸ ਤਹਿਤ ਦਰਜ ਕੀਤਾ ਗਿਆ। ਗ੍ਰਿਫਤਾਰ ਮੁਲਜ਼ਮ ਦੀ ਪਛਾਣ ਗੁਰਦੀਪ ਸਿੰਘ ਉਰਫ ਸੋਨੂੰ ਪੁੱਤਰ ਕਰਤਾਰ ਸਿੰਘ ਵਾਸੀ ਰਾਜਾਂਵਾਲਾ, ਥਾਣਾ ਕੋਟ ਈਸੇ ਖਾਂ, ਜਿਲਾ ਮੋਗਾ ਵਜੋਂ ਹੋਈ ਹੈ।
ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਸਫੈਦ ਰੰਗ ਦੀ ਬਲੈਰੋ ਕੈਂਪਰ ਗੱਡੀ ਨੰਬਰ PB10-FV-7950 ਵਿਚ ਆ ਰਿਹਾ ਹੈ ਤੇ ਉਸ ਕੋਲ ਅਕਸਰ ਨਕਲੀ ਭਾਰਤੀ ਕਰੰਸੀ ਹੁੰਦੀ ਹੈ ਜਿਸ ਨਾਲ ਉਹ ਰਾਤ ਦੇ ਸਮੇਂ ਅਸਲੀ ਦੱਸ ਕੇ ਚਲਾਉਂਦਾ ਹੈ। ਸੂਚਨਾ ਦੇ ਆਧਾਰ ‘ਤੇ ਦਿੱਲੀ ਕਾਲੋਨੀ ਮੋਗਾ ਦੇ ਕੋਲ ਨਾਕਾਬੰਦੀ ਕਰਕੇ ਮੁਲਜ਼ਮ ਨੂੰ ਗੱਡੀ ਸਣੇ ਕਾਬੂ ਕਰ ਲਿਆ ਗਿਆ।
ਇਹ ਵੀ ਪੜ੍ਹੋ : ਮਾਨਸਾ : ਸ਼ਾਪਿੰਗ ਕਰਕੇ ਘਰ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਭਾਣਾ, ਸੜਕ ਹਾ.ਦ/ਸੇ ‘ਚ ਹੋਈ ਮੌ.ਤ
ਤਲਾਸ਼ੀ ਦੌਰਾਨ ਮੁਲਜ਼ੇ ਦੇ ਕਬਜ਼ੇ ਵਿਚੋਂ 500-500 ਰੁਪਏ ਦੇ 104 ਨਕਲੀ ਨੋਟ, ਕੁੱਲ 52000 ਰੁਪਏ ਦੀ ਨਕਲੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ। ਪੁਲਿਸ ਨੇ ਮੁਲਜ਼ਮ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗ੍ਰਿਫਤਾਰ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਮੁਲਜ਼ਮ ਤੋਂ ਪੁੱਛਗਿਛ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -:
























