ਅਦਾਕਾਰਾ ਅਤੇ ਡਾਂਸਰ ਨੋਰਾ ਫਤੇਹੀ ਸ਼ਨੀਵਾਰ ਸ਼ਾਮ ਨੂੰ ਮੁੰਬਈ ਵਿੱਚ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਉਹ ਸਨਬਰਨ ਫੈਸਟੀਵਲ 2025 ਵਿੱਚ ਜਾ ਰਹੀ ਸੀ, ਜਿੱਥੇ ਉਸ ਨੇ ਡੇਵਿਡ ਗੁਏਟਾ ਦੇ ਨਾਲ ਪ੍ਰਦਰਸ਼ਨ ਕਰਨਾ ਸੀ। ਐਕਸੀਡੈਂਟ ਤੋਂ ਬਾਅਦ ਅਦਾਕਾਰਾ ਨੇ ਆਪਣੀ ਹੈੱਲਥ ਨੂੰ ਲੈ ਕੇ ਅਪਡੇਟ ਦਿੱਤੀ ਹੈ। ਅਦਾਕਾਰ ਦੇ ਹਾਦਸੇ ਬਾਰੇ ਦੱਸਿਆ ਅਤੇ ਖੁਲਾਸਾ ਕੀਤਾ ਕਿ ਨਸ਼ੇ ਵਿੱਚ ਧੁੱਤ ਡ੍ਰਾਈਵਰ ਨੇ ਉਸਦੀ ਕਾਰ ਨੂੰ ਟੱਕਰ ਮਾਰ ਦਿੱਤੀ।
ਹਾਦਸੇ ਦੇ ਕੁਝ ਘੰਟਿਆਂ ਬਾਅਦ, ਨੋਰਾ ਫਤੇਹੀ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ‘ਤੇ ਦੱਸਿਆ ਕਿ “ਸ਼ਰਾਬ ਦੇ ਨਸ਼ੇ ‘ਚ ਧੁੱਤ ਇੱਕ ਆਦਮੀ ਗੱਡੀ ਚਲਾ ਰਿਹਾ ਸੀ, ਉਸ ਨੇ ਮੇਰੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਮੇਰਾ ਸਿਰ ਗੱਡੀ ਦੀ ਖਿੜਕੀ ਨਾਲ ਜਾ ਟਕਰਾਇਆ। ਮੈਂ ਜ਼ਿੰਦਾ ਹਾਂ ਅਤੇ ਠੀਕ ਹਾਂ। ਕੁਝ ਮਾਮੂਲੀ ਸੱਟਾਂ, ਸੁਜਨ ਅਤੇ ਸਿਰ ‘ਤੇ ਹਲਕੀ ਸੱਟ ਲੱਗੀ ਹੈ ਪਰ ਮੈਂ ਠੀਕ ਹਾਂ। ਇਹ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ ਪਰ ਗਨੀਮਤ ਹੈ ਕਿ ਮੈਂ ਠੀਕ ਹਾਂ। ਪਰ ਮੈਂ ਕਹਿਣਾ ਚਾਹੁੰਦੀ ਹਾਂ ਕਿ ਸ਼ਰਾਬ ਪੀ ਕੇ ਗੱਡੀ ਨਹੀਂ ਚਲਾਉਣੀ ਚਾਹੀਦੀ ਹੈ। ਮੈਨੂੰ ਸ਼ਰਾਬ ਤੋਂ ਸਖ਼ਤ ਨਫਰਤ ਹੈ।”
ਇਸ ਤੋਂ ਇਲਾਵਾ, ਉਸਨੇ ਕਿਹਾ ਕਿ ਉਹ ਹਮੇਸ਼ਾ ਸ਼ਰਾਬ ਦੇ ਵਿਚਾਰ ਦੇ ਵਿਰੁੱਧ ਰਹੀ ਹੈ। ਉਸਨੇ ਕਦੇ ਸ਼ਰਾਬ ਨਹੀਂ ਪੀਤੀ, ਨਾ ਹੀ ਉਹ ਨਸ਼ੇ ਦੀ ਵਰਤੋਂ ਕਰਦੀ ਹੈ। ਨੋਰਾ ਨੇ ਅੱਗੇ ਕਿਹਾ ਕਿ ਸ਼ਰਾਬ ਪੀ ਕੇ ਗੱਡੀ ਚਲਾਉਣਾ ਲੋਕਾਂ ਨੂੰ ਖਤਰੇ ਵਿੱਚ ਪਾਉਂਦਾ ਹੈ। “ਇਹ ਸਭ ਕਹਿਣ ਤੋਂ ਬਾਅਦ, ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਠੀਕ ਹਾਂ। ਮੈਨੂੰ ਕੁਝ ਸਮੇਂ ਲਈ ਦਰਦ ਰਹੇਗਾ। ਰੱਬ ਦਾ ਸ਼ੁਕਰ ਹੈ ਕਿ ਮੈਂ ਜ਼ਿੰਦਾ ਹਾਂ। ਮੈਂ ਝੂਠ ਨਹੀਂ ਬੋਲਾਂਗੀ। ਇਹ ਇੱਕ ਬਹੁਤ ਹੀ ਡਰਾਉਣਾ ਅਤੇ ਦਰਦਨਾਕ ਪਲ ਸੀ। ਮੈਂ ਅਜੇ ਵੀ ਹੈਰਾਨ ਹਾਂ।”
ਇਹ ਵੀ ਪੜ੍ਹੋ : ਕਮਲ ਕੌਰ ਭਾਬੀ ਦੇ ਕ.ਤ/ਲ ਦਾ ਮਾਮਲਾ : ਹਾਈਕੋਰਟ ਵੱਲੋਂ ਮੁਲਜ਼ਮ ਰਣਜੀਤ ਸਿੰਘ ਦੀ ਅਗਾਊਂ ਜ਼ਮਾਨਤ ਖਾਰਿਜ
ਦੁਰਘਟਨਾ ਦੇ ਬਾਵਜੂਦ, ਨੋਰਾ ਨੇ ਆਪਣੇ ਵਾਅਦੇ ਪੂਰੇ ਕੀਤੇ ਅਤੇ ਸਨਬਰਨ 2025 ਵਿੱਚ ਡੇਵਿਡ ਗੁਏਟਾ ਨਾਲ ਸਟੇਜ ‘ਤੇ ਪ੍ਰਦਰਸ਼ਨ ਕੀਤਾ। ਹਾਲਾਂਕਿ ਕਈਆਂ ਨੇ ਘਟਨਾ ਤੋਂ ਇੰਨੀ ਜਲਦੀ ਬਾਅਦ ਪ੍ਰਦਰਸ਼ਨ ਕਰਨ ਦੇ ਉਸਦੇ ਫੈਸਲੇ ‘ਤੇ ਸਵਾਲ ਉਠਾਏ, ਨੋਰਾ ਨੇ ਕਿਹਾ ਕਿ ਉਹ ਆਪਣੇ ਕੰਮ ਦੇ ਰਾਹ ਵਿੱਚ ਕੁਝ ਵੀ ਨਹੀਂ ਆਉਣ ਦਿੰਦੀ। ਉਸਨੇ ਇਹ ਵੀ ਕਿਹਾ ਕਿ ਕੋਈ ਵੀ ਸ਼ਰਾਬੀ ਡਰਾਈਵਰ ਉਨ੍ਹਾਂ ਪਲਾਂ ਨੂੰ ਨਹੀਂ ਖੋਹ ਸਕਦਾ ਜਿਨ੍ਹਾਂ ਲਈ ਉਸਨੇ ਇੰਨੀ ਮਿਹਨਤ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
























