ਰਾਣਾ ਬਲਚੌਰੀਆ ਕਤਲ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਰਾਣਾ ਬਲਾਚੌਰੀਆ ਦਾ ਪਿਸਤੌਲ ਚੋਰੀ ਕਰਨ ਵਾਲੇ ਵਿਅਕਤੀ ਦੀ ਪਛਾਣ ਹੋ ਗਈ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ ਕਿ ਮੋਹਾਲੀ ਵਿਚ ਕਤਲ ਦੇ ਬਾਅਦ ਨਿਹੰਗ ਬਾਣੇ ਵਿਚ ਆਏ ਵਿਅਕਤੀ ਵੱਲੋਂ ਰਾਣਾ ਬਲਾਚੌਰੀਆ ਦਾ ਪਿਸਤੌਲ ਚੋਰੀ ਕੀਤਾ ਗਿਆ। ਪੁਲਿਸ ਵੱਲੋਂ ਵੱਲੋਂ ਰਾਣਾ ਬਲਾਚੌਰੀਆ ਦੀ 45 ਬੋਰ ਦਾ ਲਾਇਸੈਂਸੀ ਪਿਸਤੌਲ ਚੋਰੀ ਕਰਨ ਵਾਲੇ ਦੀ ਪਛਾਣ ਕਰ ਲਈ ਗਈ ਹੈ ਜੋ ਕਿ ਨਿਹੰਗ ਬਾਣੇ ‘ਚ ਆਇਆ ਸੀ ਤੇ ਸ਼ਖਸ ਬਠਿੰਡਾ ਦੇ ਮਲੋਟ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਰਾਣਾ ਨੂੰ ਹਸਪਤਾਲ ਵਿਖੇ ਲਿਜਾਂਦੇ ਸਮੇਂ ਇਕ ਪ੍ਰਬੰਧਕ ਨੇ ਪਿਸਤੌਲ ਤੇ ਆਈ ਫੋਨ ਵੱਖ ਰੱਖੇ ਸਨ ਤੇ ਉਸ ਵੇਲੇ ਹੀ ਆਪਣੇ ਆਪ ਨੂੰ ਰਾਣਾ ਦਾ ਸਾਥੀ ਦੱਸਣ ਵਾਲਾ ਵਿਅਕਤੀ ਪਿਸਤੌਲ ਲੈ ਕੇ ਫਰਾਰ ਹੋ ਗਿਆ ਤੇ ਮੌਕੇ ‘ਤੇ ਹਾਲਾਤ ਨਾਜ਼ੁਕ ਹੋਣ ਕਰਕੇ ਪ੍ਰਬੰਧਕ ਉਸ ਦੀ ਪਛਾਣ ਨਹੀਂ ਕਰ ਸਕੇ।
ਇਹ ਵੀ ਪੜ੍ਹੋ : ‘ਸਾਡੀ ਕੌਮ ਸਰਬਤ ਦਾ ਭਲਾ ਮੰਗਣ ਵਾਲੀ ਕੌਮ ਹੈ’-ਨਿਊਜ਼ੀਲੈਂਡ ‘ਚ ਨਗਰ ਕੀਰਤਨ ਰੋਕਣ ‘ਤੇ CM ਮਾਨ ਦਾ ਬਿਆਨ
ਪੁਲਿਸ ਦਾ ਕਹਿਣਾ ਹੈ ਕਿ ਛੇਤੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਪਿਸਤੌਲ ਬਰਾਮਦ ਕਰ ਲਈ ਜਾਵੇਗੀ। ਹਾਲਾਂਕਿ ਇਸ ਮਾਮਲੇ ਵਿਚ ਪੁਲਿਸ ਵੱਲੋਂ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਹੈ।
ਵੀਡੀਓ ਲਈ ਕਲਿੱਕ ਕਰੋ -:
























