ਹਰਿਆਣਾ ਦੇ ਝੱਜਰ ਵਿਚ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ ਜਿਸ ਵਿਚ 5 ਲੋਕਾਂ ਦੀ ਜਾਨ ਚਲੀ ਗਈ ਹੈ। ਤੂੜੀ ਨਾਲ ਭਰਿਆ ਤੇਜ਼ ਰਫਤਾਰ ਟਰੱਕ ਇਕ ਕਾਰ ‘ਤੇ ਪਲਟ ਗਿਆ। ਹਾਦਸੇ ਵਿਚ ਕਾਰ ਸਵਾਰ ਸਾਰੇ 5 ਲੋਕਾਂ ਦੀ ਮੌਤ ਹੋ ਗਈ। ਹਾਦਸਾ ਬੀਤੀ ਸ਼ਾਮ 7 ਵਜੇ ਸਿਲਾਨੀ ਪਿੰਡ ਕੋਲ ਵਾਪਰਿਆ।
ਸੂਚਨਾ ਮਿਲਦੇ ਹੀ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ। ਬਹੁਤ ਮੁਸ਼ੱਕਤ ਦੇ ਬਾਅਦ ਟਰੱਕ ਹਟਾ ਕੇ ਕਾਰ ਸਵਾਰਾਂ ਨੂੰ ਬਾਹਰ ਕੱਢਿਆ ਗਿਆ। JCB ਦੀ ਮਦਦ ਨਾਲ ਕਾਰ ‘ਚੋਂ ਮ੍ਰਿਤਕ ਦੇਹਾਂ ਬਾਹਰ ਕੱਢੀਆਂ ਗਈਆਂ। 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ।
ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਝੱਜਰ ਦੇ ਹਸਪਤਾਲ ਭਿਜਵਾ ਦਿੱਤਾ ਹੈ। ਮ੍ਰਿਤਕਾਂ ਵਿਚ ਠੇਕੇਦਾਰ ਤੇ 4 ਮਜ਼ਦੂਰ ਸ਼ਾਮਲ ਹਨ। ਇਨ੍ਹਾਂ ਵਿਚ ਠੇਕੇਦਾਰ ਝੱਜਰ ਦੇ ਸੁਹਰਾ ਤੇ ਮਜ਼ਦੂਰ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਸਾਰੇ ਇਕ ਨਿਰਮਾਣ ਅਧੀਨ ਘਰ ਦੀ ਸ਼ਟਰਿੰਗ ਲਗਾ ਕੇ ਪਰਤ ਰਹੇ ਸਨ।
ਇਹ ਵੀ ਪੜ੍ਹੋ :ਤੁਰਕੀ ‘ਚ ਉਡਾਣ ਭਰਨ ਦੇ ਕੁਝ ਮਿੰਟਾਂ ਬਾਅਦ ਪਲੇਨ ਹੋਇਆ ਕ੍ਰੈ/ਸ਼, ਫੌਜ ਦੇ ਮੁਖੀ ਸਣੇ 7 ਲੋਕਾਂ ਦੀ ਗਈ ਜਾ/ਨ
ਘਣਸ਼ਿਆਮ ਕਿਸ਼ੋਰ ਸ਼ਟਰਿੰਗ ਲਗਾਉਣ ਦਾ ਕੰਮ ਕਰਦਾ ਸੀ। ਉਹ 4 ਮਜ਼ਦੂਰਾਂ ਨੂੰ ਲੈ ਕੇ ਊਟਲੋਧਾ ਪਿੰਡ ਵਿਚ ਆਇਆ ਸੀ। ਦੇਰ ਸ਼ਾਮ ਕੰਮ ਪੂਰਾ ਹੋਣ ਦੇ ਬਾਅਦ ਪੰਜ ਘਣਸ਼ਿਆਮ ਦੀ ਆਲਟੋ ਕਾਰ ਤੋਂ ਸ਼ਹਿਰ ਵਲ ਆ ਰਹੇ ਸਨ। ਘਣਸ਼ਿਆਮ ਚਾਰੋਂ ਮਜ਼ਦੂਰਾਂ ਨੂੰ ਕਮਰੇ ਵਿਚ ਛੱਡਣ ਵਾਲਾ ਸੀ ਕਿ ਉਦੋਂ ਸਿਲਾਨੀ ਪਿੰਡ ਦੇ ਕੋਲ ਤੂੜੀ ਨਾਲ ਭਰਿਆ ਟਰੱਕ ਆਇਆ ਤੇ ਕਾਰ ‘ਤੇ ਪਲਟ ਗਿਆ। ਡਰਾਈਵਰ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -:
























