ਆਂਧਰਾ ਪ੍ਰਦੇਸ਼ ਦੇ ਸ੍ਰੀਹਰਿਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ISRO) ਨੇ ਸਵੇਰੇ LVM3-M6 ਰਾਕੇਟ ਨਾਲ ਅਮਰੀਕੀ ਸੈਟੇਲਾਈਟ ਬਲੂਬਰਡ ਬਲਾਕ-2 ਲਾਂਚ ਕੀਤਾ। 6100 ਕਿਲੋਗ੍ਰਾਮ ਭਾਰ ਵਾਲੀ ਬਲੂਬਰਡ ਭਾਰਤ ਤੋਂ ਪੁਲਾੜ ਵਿਚ ਭੇਜਿਆ ਗਿਆ ਤੇ ਹੁਣ ਤਕ ਦਾ ਸਭ ਤੋਂ ਭਾਰੀ ਸੈਟੇਲਾਈਟ ਹੈ। ਇਸ ਤੋਂ ਪਹਿਲਾਂ ਨਵੰਬਰ ਵਿਚ ਲਾਂਚ ਕੀਤਾ ਗਿਆ LVM3-M5 ਕਮਿਊਨੀਕੇਸ਼ਨ ਸੈਟੇਲਾਈਟ-03 ਲਗਭਗ 4400 ਕਿਲੋਗ੍ਰਾਮ ਦਾ ਸੀ। ਇਸ ਨੂੰ ਜਿਓਸਿੰਕ੍ਰੋਨਸ ਟਰਾਂਸਫਰ ਆਰਬਿਟ ਵਿਚ ਸਥਾਪਤ ਕੀਤਾ ਗਿਆ ਸੀ।
ਬਲੂਬਰਡ ਬਲਾਕ-2 ਨੂੰ ਜਿਸ LVMC3-M6 ਰਾਕੇਟ ਤੋਂ ਭੇਜਿਆ ਗਿਆ ਉਸ ਦਾ ਭਾਰ 640 ਟਨ ਹੈ। ਇਹ ਭਾਰਤ ਦਾ ਸਭ ਤੋਂ ਭਾਰੀ ਲਾਚ ਵ੍ਹੀਕਲ ਹੈ। ਬਲੂਬਰਡ ਬਲਾਕ-2 ਨੈਕਸਟ ਜੈਨ ਕਮਿਊਨੀਕੇਸ਼ਨ ਸੈਟੇਲਾਈਟ ਹੈ, ਜਿਸ ਦਾ ਮਕਸਦ ਸਾਧਾਰਨ ਸਮਾਰਟ ਫੋਨ ਤੱਕ ਸਿੱਧੇ ਹਾਈ ਸਪੀਡ ਸੈਲਿਊਲਰ ਬ੍ਰਾਂਡਬੈਂਡ ਕਨੈਕਟਵਿਟੀ ਪਹੁੰਚਾਉਣਾ ਹੈ।
ਇਸ ਜ਼ਰੀਏ ਧਾਰਤੀ ‘ਤੇ ਕਿਤੇ ਵੀ 4G ਤੇ 5G ਵਾਇਸ ਕਾਲ, ਵੀਡੀਓ ਕਾਲ, ਮੈਸੇਜਿੰਗ, ਸਟ੍ਰੀਮਿੰਗ ਤੇ ਡਾਟਾ ਸੇਵਾਵਾਂ ਉਪਲਬਧ ਹੋਣਗੀਆਂ। ਇਸ ਮਿਸ਼ਨ ਨਿਊਸਪੇਸ ਇੰਡੀਆ ਲਿਮਟਿਡ (NSIL) ਤੇ ਅਮਰੀਕਾ ਸਥਿਤ AST ਸਪੇਸਮੋਬਾਈਲ ਦੇ ਵਿਚ ਹੋਏ ਕਮਰਸ਼ੀਅਲ ਸਮਝੌਤੇ ਦਾ ਹਿੱਸਾ ਹੈ। ਨਿਊਸਪੇਸ ਇੰਡੀਆ, ISRO ਦੀ ਕਮਰਸ਼ੀਅਲ ਬ੍ਰਾਂਚ ਹੈ।
ਈਸਰੋ ਮੁਤਾਬਕ ਲਗਭਗ 43.5 ਮੀਟਰ ਉੱਚਾ LVM3-M6 ਰਾਕੇਟ ਸਵੇਰੇ 8.54 ਵਜੇ ਸ੍ਰੀਹਰਿਕੋਟਾ ਦੇ ਦੂਜਾ ਲਾਂਚ ਪੈਡ ਤੋਂ ਰਵਾਨਾ ਹੋਇਆ। ਗਭਗ 15 ਮਿੰਟ ਦੀ ਉਡਾਣ ਦੇ ਬਾਅਦ ਬਲੂਬਰਡ ਬਲਾਕ-2 ਸੈਟੇਲਾਈਟ ਰਾਕੇਟ ਤੋਂ ਵੱਖ ਹੋਇਆ ਤੇ ਲਗਭਗ 520ਕਿਲੋਮੀਟਰ ਉਪਰ ਪੁਲਾੜ ਦੇ ਲੋਅ ਅਰਥ ਆਰਬਿਟ ਵਿਚ ਉਸ ਨੂੰ ਸਫਲਾਤਪੂਰਵਕ ਸਥਾਪਤ ਕਰ ਦਿੱਤਾ।
ਇਹ ਵੀ ਪੜ੍ਹੋ : ਝੱਜਰ : ਚੱਲਦੀ ਕਾਰ ‘ਤੇ ਪਲਟਿਆ ਤੂੜੀ ਨਾਲ ਭਰਿਆ ਟਰੱਕ, ਕਾਰ ਸਵਾਰ 4 ਮਜ਼ਦੂਰਾਂ ਸਣੇ 5 ਲੋਕਾਂ ਦੀ ਮੌਤ
ਰਾਕੇਟ ਨੂੰ 90 ਸੈਕੇਡ ਦੇਰੀ ਤੋਂ ਸਵੇਰੇ 8.55:30 ‘ਤੇ ਲਾਂਚ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸਵੇਰੇ 8.54 ਵਜੇ ਲਾਂਚ ਕੀਤਾ ਜਾਣਾ ਸੀ। ਈਸਰੋ ਮੁਤਾਬਕ ਸ੍ਰੀਹਰਿਕੋਟਾ ਦੇ ਸਪੇਸ ਏਰੀਆ ਦੇ ਉਪਰ ਹਜ਼ਾਰਾਂ ਐਕਟਿਵ ਸੈਟੇਲਾਈਟ ਲਗਾਤਾਰ ਲੰਘਦੇ ਰਹੇਸਨ। ਹੋਰ ਸੈਟੇਲਾਈਟ ਦੇ ਨਾਲ ਟਕਰਾਅ ਦੀ ਸ਼ੰਕਾ ਨੂੰ ਦੇਖਦੇ ਹੋਏ ਮਿਸ਼ਨ ਦਾ ਲਾਂਚ ਸਮਾਂ 90 ਸੈਕੇਡ ਵਧਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -:
























