ਮਾਤਾ ਵੈਸ਼ਣੋ ਦੇਵੀ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਸ਼ਰਾਇਨ ਬੋਰਡ ਨੇ ਯਾਤਰਾ ਨੂੰ ਲੈ ਕੇ ਨਿਯਮਾਂ ਵਿਚ ਬਦਲਾਅ ਕੀਤਾ ਹੈ। ਨਵੇਂ ਨਿਯਮਾਂ ਮੁਤਾਬਕ ਹੁਣ RFID ਯਾਤਰਾ ਕਾਰਡ ਹਾਸਲ ਕਰਨ ਦੇ 10 ਘੰਟਿਆਂ ‘ਚ ਸ਼ਰਧਾਲੂਆਂ ਨੂੰ ਯਾਤਰਾ ਸ਼ੁਰੂ ਕਰਨੀ ਜ਼ਰੂਰੀ ਹੋਵੇਗੀ ਤੇ 24 ਘੰਟਿਆਂ ‘ਚ ਯਾਤਰਾ ਪੂਰੀ ਕਰਨੀ ਪਵੇਗੀ। ਦੱਸ ਦੇਈਏ ਕਿ ਸ਼ਰਾਈਨ ਬੋਰਡ ਨੇ ਭੀੜ ਕੰਟਰੋਲ ਕਰਨ ਲਈ ਨਵੇਂ ਨਿਯਮ ਜਾਰੀ ਕੀਤੇ ਹਨ ਤੇ ਇਨ੍ਹਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਨੂੰ ਵੀ ਕਿਹਾ ਗਿਆ ਹੈ।
ਇਸ ਤੋਂ ਪਹਿਲਾਂ ਮਾਂ ਵੈਸ਼ਣੋ ਦੇਵੀ ਦੀ ਯਾਤਰਾ ਸ਼ੁਰੂ ਕਰਨ ਲਈ RFID ਯਾਤਰਾ ਕਾਰਡ ਦੀ ਵੈਧਤਾ 12 ਘੰਟਿਆਂ ਲਈ ਰੱਖੀ ਜਾਂਦੀ ਸੀ ਅਤੇ ਸ਼ਰਧਾਲੂ 12 ਘੰਟਿਆਂ ਦੇ ਅੰਦਰ ਕਿਸੇ ਵੀ ਸਮੇਂ ਮਾਂ ਵੈਸ਼ਨੋ ਦੇਵੀ ਦੀ ਯਾਤਰਾ ਸ਼ੁਰੂ ਕਰ ਸਕਦਾ ਸੀ ਪਰ ਮਾਂ ਵੈਸ਼ਨੋ ਦੇਵੀ ਦੀ ਯਾਤਰਾ ਪੂਰੀ ਕਰਨ ਲਈ ਕੋਈ ਸਮਾਂ ਸੀਮਾ ਨਹੀਂ ਸੀ। ਨਵੇਂ ਸਾਲ ਦੇ ਮੌਕੇ ‘ਤੇ ਭੀੜ ਵਾਲੇ ਦਿਨਾਂ ਦੌਰਾਨ ਮਾਤਾ ਵੈਸ਼ਣੋ ਦੇਵੀ ਦੀ ਯਾਤਰਾ ਕਰਨ ਵਾਲੇ ਸ਼ਰਧਾਲੂ ਸੁਰੱਖਿਅਤ ਰਹਿਣ, ਕੋਈ ਭਗਦੜ ਨਾ ਹੋਵੇ, ਭਵਨ ਕੰਪਲੈਕਸ ਦੇ ਨਾਲ-ਨਾਲ ਸਾਰੇ ਪ੍ਰਮੁੱਖ ਧਾਰਮਿਕ ਸਥਾਨਾਂ ‘ਤੇ ਕੋਈ ਭੀੜ ਨਾ ਹੋਵੇ। ਇਸ ਲਈ, ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਵੱਲੋਂ ਨਵੇਂ ਆਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਝੱਜਰ : ਚੱਲਦੀ ਕਾਰ ‘ਤੇ ਪਲਟਿਆ ਤੂੜੀ ਨਾਲ ਭਰਿਆ ਟਰੱਕ, ਕਾਰ ਸਵਾਰ 4 ਮਜ਼ਦੂਰਾਂ ਸਣੇ 5 ਲੋਕਾਂ ਦੀ ਮੌਤ
ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਕਿ ਮਾਂ ਵੈਸ਼ਣੋ ਦੇਵੀ ਦੀ ਯਾਤਰਾ ਦੌਰਾਨ, ਖਾਸ ਕਰਕੇ ਭੀੜ ਵਾਲੇ ਦਿਨਾਂ ਵਿੱਚ , ਸ਼ਰਧਾਲੂ ਭਵਨ ਕੰਪਲੈਕਸ ਜਾਂ ਹੋਰ ਧਾਰਮਿਕ ਸਥਾਨਾਂ ‘ਤੇ ਬੇਲੋੜੇ ਆਰਾਮ ਕਰਦੇ ਦਿਖਾਈ ਦਿੰਦੇ ਹਨ, ਜਿਸ ਨਾਲ ਸ਼ਰਧਾਲੂਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਣ ਦਾ ਖ਼ਤਰਾ ਪੈਦਾ ਹੁੰਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























