ਪੰਜਾਬ ਦੇ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਭੂਦਨ ਵਿੱਚ ਇੱਕ 31 ਸਾਲਾ ਵਿਧਵਾ ਨੇ ਆਪਣੀ ਬਜ਼ੁਰਗ ਮਾਂ ਅਤੇ ਨੌ ਸਾਲ ਦੇ ਪੁੱਤਰ ਸਮੇਤ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕਾਂ ਦੀ ਪਹਿਚਾਣ ਇੰਦਰਪਾਲ ਕੌਰ 31 ਸਾਲ ਉਸਦੇ ਪੁੱਤਰ ਜੋਰਡਨ ਸਿੰਘ ਨੌ ਸਾਲ ਅਤੇ ਮਾਂ ਹਰਦੀਪ ਕੌਰ ਵਜੋਂ ਹੋਈ, ਇੰਦਰਪਾਲ ਦੇ ਪਤੀ ਪਵਨਦੀਪ ਸਿੰਘ ਦੀ ਕੁਝ ਵਰੇ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਦੀ ਮਾਂ ਉਸ ਕੋਲ ਹੀ ਰਹਿ ਰਹੀ ਸੀ
ਇੰਦਰਪਾਲ ਕੌਰ ਅਤੇ ਹਰਦੀਪ ਕੌਰ ਦੀ ਮੌਤ ਰਾਤ ਨੂੰ ਹੋ ਗਈ ਸੀ ਅਤੇ ਜੋਰਡਨ ਨੇ ਸਵੇਰੇ ਦਮ ਤੋੜਿਆ। ਜਾਣਕਾਰੀ ਅਨੁਸਾਰ ਸਵੇਰੇ ਜਦੋਂ ਜੋਰਡਨ ਸਿੰਘ ਦੀ ਅੱਖ ਖੁੱਲੀ ਤਾਂ ਉਸ ਨੇ ਮਾਂ ਅਤੇ ਨਾਨੀ ਨੂੰ ਮ੍ਰਿਤਕ ਦੇਖਿਆ। ਇਸ ਤੋਂ ਬਾਅਦ ਉਸ ਨੇ ਆਪਣੀ ਦਾਦੀ ਨੂੰ ਇਸ ਬਾਰੇ ਦੱਸਿਆ ਤਾਂ ਰੌਲਾ ਪੈ ਗਿਆ। ਚਸ਼ਮਦੀਦਾਂ ਮੁਤਾਬਕ ਮਾਂ ਅਤੇ ਨਾਨੀ ਵਿਚਾਲੇ ਸੁੱਤੇ ਬੱਚੇ ‘ਤੇ ਵੀ ਜ਼ਹਿਰ ਦਾ ਅਸਰ ਹੋਇਆ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿੱਚ ਉਸ ਨੇ ਵੀ ਦਮ ਤੋੜ ਦਿੱਤਾ।
ਥਾਣਾ ਸੰਦੌੜ ਦੇ ਮੁਖੀ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਖੁਦਕੁਸ਼ੀ ਤੋਂ ਪਹਿਲਾਂ ਇੰਦਰਪਾਲ ਕੌਰ ਨੇ ਵੀਡੀਓ ਰਿਕਾਰਡ ਕੀਤੀ ਸੀ ਜਿਸ ਵਿੱਚ ਉਸ ਨੇ ਗੁਆਂਢੀ ਪਰਿਵਾਰਕ ਅਤੇ ਰਿਸ਼ਤੇਦਾਰਾਂ ਸਮੇਤ ਦਸ ਜਣਿਆਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਸੀ। ਮਲੇਰਕੋਟਲਾ ਪੁਲਿਸ ਮੁਤਾਬਕ ਥਾਣਾ ਸੰਦੌੜ ਦੇ 203 ਨੰਬਰ ਐਫਆਈਆਰ ਦੇ ਵਿੱਚ ਮ੍ਰਿਤਕ ਦੇ ਭਰਾ ਕੁਲਦੀਪ ਸਿੰਘ ਪੁੱਤਰ ਅੱਛਰਾ ਸਿੰਘ ਵਾਸੀ ਪਿੰਡ ਗੁਰਬਖਸ਼ਪੁਰਾ ਥਾਣਾ ਸੇਰਪੁਰ ਜ਼ਿਲ੍ਹਾ ਸੰਗਰੂਰ ਦੇ ਬਿਆਨਾਂ ‘ਤੇ ਐਫਆਈਆਰ ਦਰਜ ਕਰ ਲਈ ਹੈ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਦੇ ਸਾਂਬਾ ‘ਚ ਫੌਜੀ ਕੈਂਪ ਦੇ ਅੰਦਰ ਹੋਈ ਗੋ.ਲੀਬਾ/ਰੀ, ਫੌਜ ਦੇ JCO ਦੀ ਗਈ ਜਾ/ਨ
ਐਫਆਈਆਰ ਵਿੱਚ ਜਿਨ੍ਹਾਂ ਦਸ ਲੋਕਾਂ ਦਾ ਨਾਮ ਵੀਡੀਓ ਵਿੱਚ ਲਿਆ ਗਿਆ ਹੈ, ਉਹਨਾਂ ਵਿੱਚ ਚਰਨਜੀਤ ਕੌਰ ਸੱਸ ਭੋਲਾ ਸਿੰਘ ਸੁਖਪਾਲਾ ਸਿੰਘ ਪੁੱਤਰ ਭੋਲਾ ਸਿੰਘ ਦਲਜੀਤ ਕੌਰ ਪਤਨੀ ਭੋਲਾ ਸਿੰਘ, ਬਾਬੀ ਕੌਰ ਪੁੱਤਰੀ ਭੋਲਾ ਸਿੰਘ, ਕੌਰੂ ਸਿੰਘ ,ਪੰਮੂ ਸਿੰਘ ,ਜਸਮੇਲ ਕੌਰ ਗੁਰਪ੍ਰੀਤ ਸਿੰਘ ਅਤੇ ਕਿਰਨਾ ਕੌਰ ਪਤਨੀ ਨਾਮ ਲੂਮ ਬਾਸੀ ਪਿੰਡ ਭੂਦਨ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਹੈ।
ਵੀਡੀਓ ਲਈ ਕਲਿੱਕ ਕਰੋ -:
























