ਚੰਡੀਗੜ੍ਹ ਦੇ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਕੋਰਟ ਪਰਿਸਰ ਨੂੰ ਤੁਰੰਤ ਖਾਲੀ ਕਰਾ ਦਿੱਤਾ ਹੈ। ਮੌਕੇ ‘ਤੇ ਸਥਾਨਕ ਪੁਲਿਸ ਦੇ ਨਾਲ-ਨਾਲ ਪੁਲਿਸ ਦੇ ਸੀਨੀਅਰ ਅਧਿਕਾਰੀ, ਬੰਬ ਸੁਕਐਡ ਤੇ ਹੋਰ ਸੁਰੱਖਿਆ ਏਜੰਸੀਆਂ ਪਹੁੰਚ ਗਈਆਂ।
ਕਿਸੇ ਨੂੰ ਵੀ ਕੋਰਟ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ, ਫਿਲਹਾਲ ਕੋਰਟ ਪਰਿਸਰ ਦੇ ਦੋਵੇਂ ਗੇਟ ਬੰਦ ਕਰ ਦਿੱਤੇ ਗਏ ਹਨ। ਪੁਲਿਸ ਨੇ ਪੂਰੇ ਪਰਿਸਰ ਨੂੰ ਚਾਰੋਂ ਪਾਸੇ ਤੋਂ ਸੀਲ ਕਰ ਦਿੱਤਾ ਹੈ। ਐਂਟਰੀ ਅਤੇ ਐਗਜ਼ਿਟ ਪੁਆਇੰਟਸ ‘ਤੇ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ। ਕੋਰਟ ਪਰਿਸਰ ਦੇ ਅੰਦਰ ਵੀ ਤਲਾਸ਼ੀ ਮੁਹਿੰਮ ਜਾਰੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਧਮਕੀ ਈ-ਮੇਲ ਰਾਹੀਂ ਆਈ ਹੈ। ਮੇਲ ਵਿਚ ਧਮਕੀ ਦੇਣ ਵਾਲੇ ਨੇ ਡ੍ਰੋਨ ਜ਼ਰੀਏ ਬੰਬ ਧਮਾਕਾ ਕਰਕੇ ਕੋਰਟ ਨੂੰ ਉਡਾਉਣ ਦੀ ਗੱਲ ਕਹੀ ਹੈ। ਬੰਬ ਸੁਕਐਡ ਦੀ ਟੀਮ ਪੂਰੇ ਪਰਿਸਰ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਦੇ ਬਾਅਦ ਹੀ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੋ ਸਕੇਗੀ। ਸੁਰੱਖਿਆ ਦੇ ਮੱਦੇਨਜ਼ਰ ਕੋਰਟ ਪਰਿਸਰ ਦੇ ਆਸ-ਪਾਸ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਹੱ/ਡ ਕੰਬਾਊ ਠੰਢ, 31 ਦਸੰਬਰ ਤੱਕ Alert ਜਾਰੀ, ਇਨ੍ਹਾਂ ਜ਼ਿਲ੍ਹਿਆਂ ਦੇ ਲੋਕ ਰਹਿਣ ਸਾਵਧਾਨ
ਚੰਡੀਗੜ੍ਹ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਕੋਰਟ ਦੀ ਮੇਲ ਆਈਡੀ ‘ਤੇ ਮੇਲ ਕਰਕੇ ਧਮਕੀ ਦਿੱਤੀ ਹੈ। ਜਿਵੇਂ ਹੀ ਇਹ ਮਾਮਲਾ ਸਾਹਮਣੇ ਆਇਆ ਉਸ ਦੇ ਬਾਅਦ ਤੁਰੰਤ ਐੱਸਐੱਸਪੀ ਆਫਿਸ ਨੂੰ ਸੂਚਿਤ ਕੀਤਾ ਗਿਆ ਜਿਸ ਦੇ ਬਾਅਦ ਬੰਬ ਸੁਕਐਡ ਸਣੇ ਪੁਲਿਸ ਦੀਆਂ ਕਈ ਟੀਮਾਂ ਮੌਕੇ ‘ਤੇ ਪਹੁੰਚੀਆਂ। ਥਾਣਾ ਸੈਕਟਰ-36, 39 ਡੀਐੱਸਪੀ ਵੀ ਮੌਕੇ ‘ਤੇ ਪਹੁੰਚ ਗਏ ਹਨ। ਦੱਸ ਦੇਈਏ ਕਿ ਸਵੇਰੇ 11.55 ਵਜੇ ਮੇਲ ਜ਼ਰੀਏ ਧਮਕੀ ਦੀ ਸੂਚਨਾ ਆਈ ਸੀ। ਇਸ ਦੇ ਬਾਅਦ ਕੋਰਟ ਵਿਚ ਮੌਜੂਦ ਸਾਰੇ ਲੋਕਾਂ ਨੂੰ ਪਾਰਕਿਗ ਵਾਲੀ ਥਾਂ ‘ਤੇ ਲਿਆਂਦਾ ਗਿਆ। ਸੂਚਨਾ ਮਿਲਣ ਦੇ ਬਾਅਦ ਕੋਰਟ ਪਰਿਸਰ ਨੂੰ ਖਾਲੀ ਕਰਵਾ ਦਿੱਤਾ ਗਿਆ। ਮੇਲ ਕਰਨ ਵਾਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























