ਫਾਜ਼ਿਲਕਾ ਦੇ ਅਬੋਹਰ ਵਿਚ ਅੱਜ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੌਰਾਨ ਇਕ ਵਿਅਕਤੀ ਨੇ ਆਪਣੀ ਪਤਨੀ ਤੇ 2 ਬੱਚਿਆਂ ਨੂੰ ਨਹਿਰ ਵਿਚ ਧੱਕਾ ਦੇ ਦਿੱਤਾ ਤੇ ਇਸ ਦੇ ਬਾਅਦ ਖੁਦ ਵੀ ਨਹਿਰ ਵਿਚ ਛਾਲ ਮਾਰ ਦਿੱਤੀ। ਰਾਹਗੀਰਾਂ ਵੱਲੋਂ ਵਿਅਕਤੀ, ਉਸ ਦੀ ਪਤਨੀ ਤੇ 2 ਸਾਲ ਦੇ ਬੱਚੇ ਨੂੰ ਤਾਂ ਬਚਾ ਲਿਆ ਗਿਆ ਪਰ 3 ਮਹੀਨੇ ਦਾ ਪੁੱਤ ਨਹਿਰ ਵਿਚ ਰੁੜ੍ਹ ਗਿਆ ਜਿਸ ਦੀ ਭਾਲ ਜਾਰੀ ਹੈ। ਮਹਿਲਾ ਨੇ ਆਪਣੇ ਪਤੀ ‘ਤੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਹੈ।
ਦੂਜੇ ਪਾਸੇ ਮਹਿਲਾ ਦੇ ਪਤੀ ਨੇ ਕਿਹਾ ਕਿ ਉਹ ਨਹਿਰ ਕਿਨਾਰੇ ਆਪਣੀ ਪਤਨੀ ਤੇ ਬੱਚਿਆਂ ਨੂੰ ਨਜ਼ਰ ਤੋਂ ਬਚਾਉਣ ਲਈ ਟੋਟਕਾ ਕਰ ਰਿਹਾ ਸੀ। ਇਸ ਦੌਰਾਨ ਉਹ ਅਚਾਨਕ ਨਹਿਰ ਵਿਚ ਡਿੱਗ ਗਏ ਜਿਨ੍ਹਾਂ ਨੂੰ ਬਚਾਉਣ ਲਈ ਉਸ ਨੇ ਨਹਿਰ ਵਚ ਛਾਲ ਮਾਰ ਦਿੱਤੀ। ਰੁਕਨਪੁਰਾ ਖੁਈਖੇੜਾ ਪਿੰਡ ਦੀ ਰਹਿਣ ਵਾਲੀ ਵੀਨਾ ਰਾਣੀ ਨੇ ਦੱਸਿਆ ਕਿ ਉਸ ਦਾ ਪਤੀ ਬਲਵਿੰਦਰ ਸਿੰਘ ਮਜ਼ਦੂਰੀ ਕਰਦਾ ਹੈ। ਬਲਵਿੰਦਰ ਉਸ ਨੂੰ ਇਹ ਕਹਿ ਕੇ ਬਾਈਕ ‘ਤੇ ਸ਼ਹਿਰ ਲਿਆਇਆ ਸੀ ਕਿ ਉਨ੍ਹਾਂ ਨੇ ਕਿਸੇ ਤੋਂ ਪੈਸੇ ਲੈਣੇ ਹਨ। ਇਸ ‘ਤੇ ਉਹ 2 ਸਾਲ ਦੇ ਪੁੱਤਰ ਗੁਰਦੀਪ ਤੇ 3 ਮਹੀਨੇ ਦੇ ਪੁੱਤ ਖੁਸ਼ਦੀਪ ਨੂੰ ਵੀ ਨਾਲ ਲੈ ਕੇ ਬਾਈਕ ‘ਤੇ ਬੈਠ ਗਈ। ਵੀਨਾ ਮੁਤਾਬਕ ਸ਼ਹਿਰ ਆਉਂਦੇ ਹੀ ਉਸ ਦੇ ਪਤੀ ਨੇ ਨਹਿਰ ਕਿਨਾਰੇ ਬਾਈਕ ਰੋਕੀ ਤੇ ਉਸ ਨੂੰ ਤੇ ਬੱਚਿਆਂ ਨੂੰ ਨਹਿਰ ਵਿਚ ਧੱਕਾ ਮਾਰ ਦਿੱਤੀ। ਇਸ ਦੇ ਬਾਅਦ ਬਲਵਿੰਦਰ ਨੇ ਖੁਦ ਵੀ ਨਹਿਰ ਵਿਚ ਛਾਲ ਮਾਰ ਦਿੱਤੀ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਹ.ਥਿਆਰ ਬਰਾਮਦਗੀ ਦੌਰਾਨ ਮੁਲਜ਼ਮ ਵੱਲੋਂ ਪੁਲਿਸ ‘ਤੇ ਫਾ/ਇਰਿੰਗ, ਜਵਾਬੀ ਕਾਰਵਾਈ ’ਚ ਕਾਬੂ
ਇਸ ਦੌਰਾਨ ਸ਼ਹਿਰ ਤੋਂ ਪਿੰਡ ਜਾ ਰਹੇ ਕੀਕਰਖੇੜਾ ਤੇ ਕੰਧਵਾਲਾ ਅਮਰਕੋਟ ਵਾਸੀ ਸੰਜੇ ਕੁਮਾਰ ਨੇ ਪਰਿਵਾਰ ਨੂੰ ਡੁੱਬਦੇ ਦੇਖਿਆ। ਉਸ ਨੇ ਤੁਰੰਤ ਛਾਲ ਮਾਰ ਕੇ ਬਲਵਿੰਦਰ, ਉਸ ਦੀ ਪਤਨੀ ਵੀਨਾ ਤੇ 2 ਸਾਲ ਦੇ ਬੱਚੇ ਗੁਰਦੀਪ ਨੂੰ ਬਾਹਰ ਕੱਢਿਆ। ਹਾਲਾਂਕਿ 3 ਮਹੀਨੇ ਦਾ ਬੱਚਾ ਖੁਸ਼ਦੀਪ ਨਹਿਰ ਵਿਚ ਰੁੜ੍ਹ ਗਿਆ ਜਿਸ ਦੀ ਭਾਲ ਜਾਰੀ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੇ। ਬਿਆਨ ਦਰਜ ਕਰਨ ਦੇ ਬਾਅਦ ਪਰਿਵਾਰ ਦੇ ਹੋਰਨਾਂ ਲੋਕਾਂ ਨੂੰ ਸੂਚਿਤ ਕੀਤਾ ਗਿਆ ਤੇ ਮਾਂ-ਪੁੱਤ ਨੂੰ ਹਸਪਤਾਲ ਵਿਚ ਇਲਾਜ ਲਈ ਭੇਜ ਦਿੱਤਾ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























