ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਕ ਅਹਿਮ ਫੈਸਲੇ ਵਿਚ ਸਪੱਸ਼ਟ ਕੀਤਾ ਹੈ ਕਿ ਡਰਾਈਵਿੰਗ ਲਾਇਸੈਂਸ ਦੀ ਮਿਆਦ ਪੁੱਗਣ ਦੀ ਤਰੀਕ ਤੋਂ ਬਾਅਦ ਵੀ ਮਿਆਦ ਖਤਮ ਨਹੀਂ ਹੁੰਦੀ। ਮੋਟਰ ਵ੍ਹੀਕਲ ਐਕਟ ਦੇ ਤਹਿਤ ਲਾਇਸੈਂਸ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ 30 ਦਿਨਾਂ ਦਾ ਕਾਨੂੰਨੀ ਗ੍ਰੇਸ ਪੀਰੀਅਡ ਮਿਲਦਾ ਹੈ, ਜਿਸ ਦੌਰਾਨ ਲਾਇਸੈਂਸ ਵੈਧ ਰਹਿੰਦਾ ਹੈ। ਜੇ ਇਸ ਮਿਆਦ ਦੌਰਾਨ ਕੋਈ ਹਾਦਸਾ ਵਾਪਰਦਾ ਹੈ, ਤਾਂ ਬੀਮਾ ਕੰਪਨੀ ਸਿਰਫ਼ ਇਸ ਆਧਾਰ ‘ਤੇ ਮੁਆਵਜ਼ਾ ਦੇਣ ਤੋਂ ਇਨਕਾਰ ਨਹੀਂ ਕਰ ਸਕਦੀ ਕਿ ਲਾਇਸੈਂਸ ਦੀ ਮਿਆਦ ਖਤਮ ਹੋ ਗਈ ਸੀ।
ਇਹ ਮਾਮਲਾ 4 ਜੁਲਾਈ, 2001 ਨੂੰ ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿੱਚ ਵਾਪਰੇ ਇੱਕ ਸੜਕ ਹਾਦਸੇ ਨਾਲ ਜੁੜਿਆ ਹੈ। ਮੋਟਰ ਐਕਸੀਡੈਂਟ ਕਲੇਮਜ਼ ਟ੍ਰਿਬਿਊਨਲ ਨੇ ਪੀੜਤਾਂ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਅਤੇ ਬੀਮਾ ਕੰਪਨੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਬੀਮਾ ਕੰਪਨੀ ਨੂੰ ਡਰਾਈਵਰ ਤੋਂ ਰਕਮ ਵਸੂਲਣ ਦਾ ਅਧਿਕਾਰ ਵੀ ਨਹੀਂ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ ‘ਤੇ ਚੱਕਰ ਲਾਉਂਦੀ ਰਹੀ ਦਿੱਲੀ ਤੋਂ ਆਈ ਫਲਾਈਟ, ਨਹੀਂ ਮਿਲੀ ਲੈਂਡਿੰਗ ਦੀ ਇਜਾਜ਼ਤ
ਬੀਮਾ ਕੰਪਨੀ ਨੇ ਇਸ ਫੈਸਲੇ ਨੂੰ ਹਾਈ ਕੋਰਟ ਵਿੱਚ ਇਹ ਦਲੀਲ ਦਿੰਦੇ ਹੋਏ ਚੁਣੌਤੀ ਦਿੱਤੀ ਕਿ ਡਰਾਈਵਿੰਗ ਲਾਇਸੈਂਸ ਦੀ ਮਿਆਦ 4 ਜੂਨ, 2001 ਨੂੰ ਖਤਮ ਹੋ ਗਈ ਸੀ, ਜਦੋਂਕਿ ਹਾਦਸਾ 4 ਜੁਲਾਈ, 2001 ਨੂੰ ਹੋਇਆ ਸੀ। ਬਾਅਦ ਵਿੱਚ ਲਾਇਸੈਂਸ ਨੂੰ 6 ਅਗਸਤ, 2001 ਨੂੰ ਰਿਨਿਊ ਕਰਵਾਇਆ ਗਿਆ ਸੀ, ਇਸ ਲਈ ਕੰਪਨੀ ਦੇ ਮੁਤਾਬਕ ਡਰਾਈਵਰ ਵੈਧ ਲਾਇਸੈਂਸ ਤੋਂ ਬਿਨਾਂ ਗੱਡੀ ਚਲਾ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:
























