ਪੰਜਾਬ ਦੇ DGP ਗੌਰਵ ਯਾਦਵ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਰਚ 2026 ਵਿਚ ਪੰਜਾਬ ਪੁਲਿਸ ‘ਚ ਲਗਭਗ 1600 ਨਵੀਆਂ ਭਰਤੀਆਂ ਹੋਣਗੀਆਂ। ਅਧਿਕਾਰੀਆਂ ਨੂੰ ਇੰਸਪੈਕਟਰ, ਸਬ-ਇੰਸਪੈਕਟਰ ਤੇ ASI ਦੇ ਰੈਂਕਾਂ ‘ਤੇ ਨਿਯੁਕਤ ਕੀਤਾ ਜਾਵੇਗਾ। ਇਹ ਪ੍ਰਮੋਸ਼ਨਲ ਆਧਾਰ ਨਿਯੁਕਤੀ ਕੀਤੀ ਜਾ ਰਹੀ ਹੈ। ਸਾਰੇ ਮੁਲਾਜ਼ਮ ਟ੍ਰੇਨਿੰਗ ‘ਤੇ ਗਏ ਹੋਏ ਹਨ। ਡੀਜੀਪੀ ਨੇ ਦੱਸਿਆ ਕਿ ਇਸ ਦੇ ਆਉਣ ਨਾਲ ਥਾਣਿਆਂ ਵਿਚ ਮਜ਼ਬੂਤੀ ਮਿਲੇਗੀ। ਇਸ ਦੇ ਨਾਲ ਹੀ ਡਾਇਲ 112 ‘ਤੇ ਕਾਲ ਕਰਨ ਦੇ ਬਾਅਦ ਪੁਲਿਸ ਮਦਦ ਲਈ 5 ਤੋਂ 8 ਮਿੰਟ ਵਿਚ ਪਹੁੰਚੇਗੀ। ਇਸ ਲਈ ਪੁਲਿਸ ਨੇ ਆਪਣੇ ਡਾਇਲ ਦੇ ਰਿਸਪਾਂਸ ਟਾਇਮ ਨੂੰ ਸੁਧਾਰਨ ਦਾ ਫੈਸਲਾ ਲਿਆ ਹੈ। ਪੰਜਾਬ ਦਾ ਰਿਸਪਾਂਸ ਟਾਈਮ ਤੋਂ 10 ਤੋਂ 12 ਮਿੰਟ ਹਨ। ਪੀਸੀਆਰ ਲਈ 8100 ਨਵੇਂ ਵਾਹਨ ਖਰੀਦੇ ਜਾ ਰਹੇ ਹਨ।
ਹੋਰ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਇਸ ਸਮੇਂ ਡਾਇਲ 112 ਹੈਲਪਲਾਈਨ ਦਾ ਰਿਸਪਾਂਸ ਟਾਈਮ 10 ਤੋਂ 13 ਮਿੰਟ ਹੈ। ਇਸ ਨੂੰ ਅਸੀਂ ਘੱਟ ਕਰਕੇ 7 ਤੋਂ 8 ਮਿੰਟ ਕਰਨ ਜਾ ਰਹੇ ਹਨ। ਇਸ ਲਈ ਮੋਹਾਲੀ ਦੇ ਸੈਕਟਰ-89 ਵਿਚ 200 ਕਰੋੜ ਦੀ ਲਾਗਤ ਨਾਲ ਮਾਡਰਨ ਕੰਟਰੋਲ ਰੂਮ ਬਣੇਗਾ। 125 ਕਰੋੜ ਵਾਹਨਾਂ ਦੀ ਅਪਗ੍ਰੇਡੇਸ਼ਨ ‘ਤੇ ਖਰਚ ਕੀਤੇ ਜਾਣਗੇ।
ਦੂਜੇ ਪਾਸੇ ਪੰਜਾਬ ਪੁਲਿਸ ਵੱਲੋਂ 3 ਸਾਲਾਂ ਵਿਚ 800 ਕਰੋੜ ਤੋਂ ਵਾਹਨਾਂ ਨੂੰ ਅਪਗ੍ਰੇਡ ਕਰਨ ‘ਤੇ ਖਰਚ ਕੀਤੇ ਗਏ ਹਨ। ਕੇਂਦਰ ਸਰਕਾਰ ਦੀ ਵਾਹਨ ਸਕ੍ਰੈਪ ਪਾਲਿਸੀ ਹੈ। ਉਸ ਵਿਚ ਵਿਵਸਥਾ ਹੈ ਕਿ 15 ਸਾਲ ਤੋਂ ਪੁਰਾਣਾ ਕੋਈ ਵਾਹਨ ਆਨ ਰੋਡ ਨਹੀਂ ਰਹਿਣਾ ਚਾਹੀਦਾ। ਅਸੀਂ 2000 ਗੱਡੀਆਂ ਸਕ੍ਰੈਪ ਕੀਤੀਆਂ ਹਨ। ਦੂਜੇ ਪਾਸੇ ਉਸ ਦੇ ਬਦਲੇ 1500 ਫੋਰ ਵ੍ਹੀਲਰ ਤੇ 400 ਦੋਪਹੀਆ ਵਾਹਨ ਤਿੰਨ ਸਾਲ ਵਿਚ ਪੰਜਾਬ ਪੁਲਿਸ ਵਿਚ ਸ਼ਾਮਲ ਕੀਤੇ ਗਏ ਹਨ। ਅਗਲੇ ਸਾਲ ਪੀਸੀਆਰ ਲਈ 8100 ਵਾਹਨ ਖਰੀਦਣ ਜਾ ਰਹੇ ਹਾਂ।
ਇਸ ਸਾਲ ਸਾਰੇ DSP ਨੂੰ ਨਵੇਂ ਵਾਹਨ ਦਿੱਤੇ ਜਾਣਗੇ ।ਪੁਲਿਸ ਵੈਲਫੇਅਰ ‘ਤੇ ਇਸ ਸਾਲ 45 ਕਰੋੜ, ਕਾਊਂਟਰ ਇੰਟੈਲੀਜੈਂਸ ‘ਤੇ 80 ਕਰੋੜ, 40 ਕਰੋੜ ਸਾਈਬਰ ਕ੍ਰਾਈਮ ਡਵੀਜ਼ਨ, 60 ਕਰੋੜ ਬਾਰਡਰ ਏਰੀਆ ਦੇ ਪੁਲਿਸ ਥਾਣਿਆਂ, ਕੰਪਿਊਟਰਾਈਜੇਸ਼ਨ 106 ਕਰੋੜ, ਪੁਲਿਸ ਬਿਲਡਿੰਗ 142 ਕਰੋੜ, ਆਧੁਨਿਕੀਕਰਨ ‘ਤੇ 80 ਕਰੋੜ ਤੇ 258 ਕਰੋੜ ਪੁਲਿਸ ਵ੍ਹੀਕਲ ‘ਤੇ ਖਰਚ ਕੀਤੇ ਗਏ ਹਨ। ਸੂਬੇ ਦੇ ਸਾਰੇ 454 ਥਾਣਿਆਂ ਦੇ ਐੱਸਐੱਚਓ ਕੋਲ ਨਵੇਂ ਵ੍ਹੀਕਲ ਹਨ।
ਇਹ ਵੀ ਪੜ੍ਹੋ : ਠੰਢ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ ‘ਚ ਵਧੀਆਂ ਛੁੱਟੀਆਂ, 7 ਜਨਵਰੀ ਤੱਕ ਬੰਦ ਰਹਿਣਗੇ ਸਕੂਲ
NDPS ਮਾਮਲਿਆਂ ਦੇ ਅਫਸਰਾਂ ਨੂੰ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਵਿਚ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਕਿ ਮਾਮਲਿਆਂ ਨੂੰ ਚੰਗੀ ਤਰ੍ਹਾਂ ਪੂਰਾ ਕੀਤਾ ਜਾ ਸਕੇ। ਸਾਰੇ ਥਾਣਿਆਂ ਦੀ ਇੰਟਰਨੈਟ ਸਪੀਡ ਵਧਾਈ ਜਾ ਰਹੀ ਹੈ। ਇਸ ਲਈ ਕ੍ਰਾਈਟੇਰੀਆ ਤੈਅ ਕੀਤਾ ਗਿਆ ਹੈ। ਸਾਰੇ ਕ੍ਰਾਈਮ ਸੀਨ ਈ-ਸਾਕਸ਼ਯ ਐਪ ‘ਤੇ ਅਪਲੋਡ ਕੀਤੇ ਜਾ ਰਹੇ ਹਨ। ਹੁਣ ਤੱਕ 80 ਫੀਸਦੀ ਕੰਮ ਪੂਰਾ ਕੀਤਾ ਜਾ ਚੁੱਕਾ ਹੈ। ਨਸ਼ਾ ਤਸਕਰਾਂ ਦੀ ਕਮਰ ਤੋੜਨ ਲਈ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ‘ਤੇ ਫੋਕਸ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਹੁਣ ਆਰਗੇਨਾਈਜ਼ ਕ੍ਰਾਈਮ ‘ਤੇ ਲਗਾਮ ਕੱਸਣ ਦਾ ਕੰਮ ਕੀਤਾ ਜਾ ਰਿਹਾ ਹੈ। ਅਪਰਾਧੀਆਂ ਨੂੰ ਜੇਲ੍ਹ ਵਿਚ ਲਿਆਉਂਦੇ ਸਮੇਂ ਵਾਇਸ ਸੈਂਪਲ ਲਏ ਜਾਂਦੇ ਹਨ। ਚਾਰ ਲੱਖ ਸੈਂਪਲ ਲਏ ਜਾ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -:
























