ਅੱਜ ਸਾਲ 2025 ਦਾ ਆਖਰੀ ਦਿਨ ਹੈ। ਇਸ ਮੌਕੇ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋ ਪ੍ਰੈੱਸ ਕਾਨਫਰੰਸ ਕਰਕੇ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਨੇ ਸਾਲ 2025 ਵਿਚ ਹੋਏ ਅਪਰਾਧਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਸਾਲ 2025 ਵਿਚ ਨਸ਼ਾ ਤਸਕਰਾਂ ਦੀ 263 ਕਰੋੜ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ। ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥ ਤੇ 16.8 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। 40,000 ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਗਏ ਹਨ ਤੇ 30,000 ਤਸਕਰਾਂ ਖਿਲਾਫ਼ ਮਾਮਲੇ ਦਰਜ ਕੀਤੇ ਗਏ ਹਨ।
ਪੰਜਾਬ ਪੁਲਿਸ ਵੱਲੋਂ ਇਸ ਸਾਲ 19 ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਗਿਆ ਤੇ 131 ਲੋਕ ਗ੍ਰਿਫ਼ਤਾਰ ਕੀਤੇ ਗਏ ਹਨ। ਇਸ ਸਾਲ 680 ਕਤਲ ਹੋਏ ਅਤੇ 1583 ਅਗਵਾ ਦੀਆਂ ਘਟਨਾਵਾਂ ਵਾਪਰੀਆਂ, ਜਦੋਂ ਕਿ 944 ਜਬਰ-ਜ਼ਿਨਾਹ ਦੇ ਕੇਸ ਸਾਹਮਣੇ ਆਏ। ਇਸ ਦੇ ਨਾਲ ਹੀ 1866 ਸਨੈਚਿੰਗ ਦੀਆਂ ਘਟਨਾਵਾਂ ਹੋਈਆਂ, ਜਿਨ੍ਹਾਂ ‘ਚ 992 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ : ‘ਮਾਰਚ 2026 ‘ਚ ਪੰਜਾਬ ਪੁਲਿਸ ਨੂੰ ਮਿਲਣਗੇ 1600 ਨਵੇਂ ਮੁਲਾਜ਼ਮ, ਸਾਰੇ DSP ਨੂੰ ਦਿੱਤੇ ਜਾਣਗੇ ਨਵੇਂ ਵਾਹਨ’ : DGP
DGP ਗੌਰਵ ਯਾਦਵ ਨੇ ਸਾਲ 2026 ਨੂੰ ਲੈ ਕੇ ਪੁਲਿਸ ਦੀ ਰਣਨੀਤੀ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਲ 2026 ਵਿਚ ਲੁਧਿਆਣਾ, ਫਿਰੋਜ਼ਪੁਰ, ਜਲੰਧਰ ‘ਚ ANTF ਦੇ ਨਵੇਂ ਦਫ਼ਤਰ ਬਣਾਏ ਜਾ ਰਹੇ ਹਨ । ਧੋਖਾਧੜੀ ਕਰਨ ਵਾਲੇ ਟ੍ਰੈਵਲ ਏਜੰਟਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੋਹਾਲੀ ਦੇ ਸੈਕਟਰ 89 ‘ਚ ਆਧੁਨਿਕ ਕੰਟਰੋਲ ਰੂਮ ਬਣਾਇਆ ਜਾਵੇਗਾ। ਡਾਇਲ 112 ਦਾ ਰਿਸਪਾਂਸ ਟਾਈਮ ਘੱਟ ਕੀਤਾ ਜਾਵੇਗਾ । 2026 ‘ਚ PCR ਲਈ 8100 ਵਾਹਨ ਖਰੀਦੇ ਜਾਣਗੇ। ਮਾਰਚ 2026 ਤੱਕ ਬਾਰਡਰ ਏਰੀਏ ‘ਚ CCTV ਕੈਮਰੇ ਲਗਾਏ ਜਾਣਗੇ ਤੇ ਨਵਾਂਸ਼ਹਿਰ ਤੇ ਮਲੇਰਕੋਟਲਾ ‘ਚ ਦੋ ਨਵੀਆਂ ਪੁਲਿਸ ਲਾਈਨਾਂ ਬਣਾਈਆਂ ਜਾਣਗੀਆਂ ।
ਵੀਡੀਓ ਲਈ ਕਲਿੱਕ ਕਰੋ -:
























