ਪੰਜਾਬ ਪੁਲਿਸ ਨੇ ਕ੍ਰਾਈਮ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਪਟਿਆਲਾ ਪੁਲਿਸ ਨੇ ਹੱਤਿਆ, ਫਿਰੌਤੀ ਤੇ ਟਾਰਗੈੱਟ ਕੀਲਿੰਗ ਵਿਚ ਸ਼ਾਮਲ 9 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਤੋਂ 9 ਪਿਸਤੌਲਾਂ (32 ਬੋਰ) ਤੇ 1PX5 ਪਿਸਤੌਲ (30 ਬੋਰ) ਬਰਾਮਦ ਹੋਈਆਂ ਹਨ। ਮੁਲਜ਼ਮ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਇਸ ਮਾਮਲੇ ਵਿਚ FIR ਦਰਜ ਕਰ ਲਈ ਗਈ ਹੈ ਤੇ ਅੱਗੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਮਹਿਰੋਂ UAE ‘ਚ ਹਿਰਾਸਤ ‘ਚ, ਕਮਲ ਭਾਬੀ ਦੇ ਕ/ਤਲ ਮਾਮਲੇ ‘ਚ ਨਾਮਜ਼ਦ ਹੈ ਮਹਿਰੋਂ
ਇਹ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਗਈ। ਫੜੇ ਗਏ ਮੁਲਜ਼ਮਾਂ ਦੇ ਨਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆਹੈ ਪਰ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਮੁਲਜ਼ਮ ਕਿਸੇ ਆਰਗੇਨਾਈਜ਼ਡ ਕ੍ਰਿਮੀਨਲ ਨੈਟਵਰਕ ਦਾ ਹਿੱਸਾ ਹਨ ਤੇ ਇਕ ਗੰਭੀਰ ਅਪਰਾਧ ਦੀ ਪਲਾਨਿੰਗ ਕਰ ਰਹੇ ਹਨ। ਪੁਲਿਸ ਵੱਲੋਂ FIR ਦਰਜ ਕਰ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























