ਪਿਛਲੇ ਦਿਨੀਂ ਮੋਹਾਲੀ ਵਿਚ ਸਾਬਕਾ ਐਡੀਸ਼ਨਲ ਐਡਵੋਕੇਟ ਦੀ ਪਤਨੀ ਅਸ਼ੋਕ ਕੁਮਾਰੀ ਗੋਇਲ ਦਾ ਰਾਤ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਉਸ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਮੋਹਾਲੀ ਦੇ ਪੌਸ਼ ਇਲਾਕੇ ਫੇਜ਼-5 ‘ਚ ਮਹਿਲਾ ਦਾ ਕਤਲ ਹੋਇਆ ਸੀ ।ਮਿਲੀ ਜਾਣਕਾਰੀ ਮੁਤਾਬਕ ਨੌਕਰ ਹੀ ਸਾਬਕਾ AAG ਦੀ ਪਤਨੀ ਦਾ ਕਾਤਲ ਨਿਕਲਿਆ ਹੈ। ਨੌਕਰ ਨੇ ਸਾਥੀਆਂ ਨਾਲ ਰਲ ਉਸ ਦੇ ਕਤਲ ਦੀ ਸਾਜ਼ਿਸ਼ ਰਚੀ ਸੀ।
ਮੋਹਾਲੀ ਪੁਲਿਸ ਨੇ ਖੁਲਾਸਾ ਕੀਤਾ ਕਿ ਘਰ ਵਿਚ ਕੁਰਸੀ ‘ਤੇ ਬੰਨ੍ਹਿਆ ਹੋਇਆ ਨੌਕਰ ਹੀ ਇਸ ਪੂਰੇ ਕਤਲ ਕਾਂਡ ਦਾ ਮਾਸਟਰਮਾਈਡ ਨਿਕਲਿਆ ਹੈ। ਨੌਕਰ ਨੇ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਇਸ ਪੂਰੇ ਕਤਲ ਕਾਂਡ ਨੂੰ ਅੰਜਾਮ ਦਿੱਤਾ। ਦੱਸ ਦੇਈਏ ਕਿ ਗਲਾ ਘੁੱਟ ਕੇ ਸਾਬਕਾ ਐਡੀਸ਼ਨਲ ਐਡਵੋਕੇਟ ਦੀ ਪਤਨੀ ਦਾ ਕਤਲ ਕੀਤਾ ਗਿਆ ਸੀ। ਉਸ ਸਮੇਂ ਐਡਵੋਕੇਟ ਜਨਰਲ ਨੇ ਕਿਹਾ ਸੀ ਕਿ ਨੌਕਰ ਨੂੰ ਜਿਸ ਤਰ੍ਹਾਂ ਕੁਰਸੀ ਨਾਲ ਬੰਨ੍ਹਿਆ ਗਿਆ ਸੀ, ਮੇਰੀ ਪਤਨੀ ਨੂੰ ਵੀ ਜੇ ਇਸੇ ਤਰ੍ਹਾਂ ਬੰਨ੍ਹਿਆ ਜਾਂਦਾ ਤਾਂ ਉਸ ਦੀ ਜਾਨ ਬਚ ਜਾਂਦੀ। ਘਟਨਾ ਮਗਰੋਂ ਨੌਕਰ ‘ਤੇ ਵਾਰਦਾਤ ਨੂੰ ਅੰਜਾਮ ਦੇਣ ਦਾ ਖਦਸ਼ਾ ਪ੍ਰਗਟਾਇਆ ਗਿਆ ਸੀ ਜੋ ਕਿ ਹੁਣ ਸੱਚ ਨਿਕਲਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਐਕਸਾਈਜ਼ ਵਿਭਾਗ ਦੇ 4 ਮੁਲਾਜ਼ਮਾਂ ਦੀਆਂ ਸੇਵਾਵਾਂ ਕੀਤੀਆਂ ਖਤਮ
ਮੋਹਾਲੀ ਪੁਲਿਸ ਦੀ ਹਿਰਾਸਤ ਵਿਚ ਨੌਕਰ ਨੇ ਕਬੂਲਨਾਮਾ ਕਰ ਲਿਆ ਹੈ ਤੇ ਹੁਣ ਕਾਤਲਾਂ ਦੀ ਪਛਾਣ ਕਰ ਲਈ ਗਈ ਹੈ ਤੇ ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਨ੍ਹਾਂ ਨੂੰ ਫੜ ਲਿਆ ਜਾਵੇਗਾ। ਸੀਸੀਟੀਵੀ ਫੁਟੇਜ ਵਿਚ ਉਹ ਮੁਲਜ਼ਮ ਦੇਖੇ ਗਏ ਹਨ ਤੇ ਕਿਵੇਂ ਉਹ ਘਰ ਅੰਦਰ ਵੜਦੇ ਹਨ ਤੇ ਪੂਰੀ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਵੱਲੋਂ ਘਰ ਵਿਚ ਵੱਡੀ ਲੁੱਟ ਵੀ ਕੀਤੀ ਜਾਂਦੀ ਹੈ। 40 ਤੋਲੇ ਸੋਨਾ ਤੇ ਸਾਢੇ 8 ਲੱਖ ਦਾ ਨਕਦੀ ਲੈ ਕੇ ਲੁਟੇਰੇ ਘਰ ਤੋਂ ਫਰਾਰ ਹੋ ਜਾਂਦੇ ਹਨ।
ਵੀਡੀਓ ਲਈ ਕਲਿੱਕ ਕਰੋ -:
























