ਬਠਿੰਡਾ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਪਰਿਵਾਰ ਵੱਲੋਂ ਹਸਪਤਾਲ ‘ਤੇ ਬੱਚਾ ਬਦਲਣ ਦੇ ਇਲਜ਼ਾਮ ਲਗਾਏ ਗਏ ਹਨ। ਪਰਿਵਾਰ ਵੱਲੋਂ ਦੱਸਿਆ ਗਿਆ ਕਿ ਰਿਕਾਰਡ ਮੁਤਾਬਕ ਮੁੰਡਾ ਹੋਇਆ ਸੀ ਪਰ ਸਾਨੂੰ ਕੁੜੀ ਸੌਂਪੀ ਗਈ ਹੈ। ਪਰਿਵਾਰ ਦੀ ਸ਼ਿਕਾਇਤ ‘ਤੇ ਹਸਪਤਾਲ ਵਾਲਿਆਂ ਖਿਲਾਫ FIR ਦਰਜ ਕੀਤੀ ਗਈ ਹੈ ਤੇ ਹੁਣ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਹਸਪਤਾਲ ਵਾਲਿਆਂ ਦਾ ਕਹਿਣਾ ਹੈ ਕਿ ਫੀਮੇਲ ਦੀ ਥਾਂ ‘ਤੇ ਮੇਲ ਲਿਖਿਆ ਗਿਆ ਸੀ। ਉਨ੍ਹਾਂ ਦੇ ਕੁੜੀ ਹੀ ਹੋਈ ਸੀ ਤੇ ਨਾਲ ਹੀ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਗਿਆ ਸੀ ਤੇ ਹੁਣ ਪਰਿਵਾਰ ਵੱਲੋਂ ਹਸਪਤਾਲ ‘ਤੇ ਗਲਤ ਇਲਜ਼ਾਮ ਲਗਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਨੌਕਰ ਹੀ ਨਿਕਲਿਆ ਸਾਬਕਾ AAG ਦੀ ਪਤਨੀ ਦਾ ਕਾ.ਤ/ਲ, ਸਾਥੀਆਂ ਨਾਲ ਰਲ ਕੇ ਰਚੀ ਸੀ ਸਾਜ਼ਿਸ਼
ਸੱਚ ਦਾ ਪਤਾ ਲਗਾਉਣ ਲਈ ਹੁਣ ਢਾਈ ਮਹੀਨੇ ਦੀ ਬੱਚੀ ਦਾ DNA ਟੈਸਟ ਹੋਵੇਗਾ। ਜਿਸ ਤੋਂ ਬਾਅਦ ਤਸਵੀਰ ਸਾਫ ਹੋਵੇਗੀ ਕਿ ਆਖਿਰਕਾਰ ਪਰਿਵਾਰ ਦੇ ਮੁੰਡਾ ਹੋਇਆ ਸੀ ਜਾਂ ਕੁੜੀ। ਜਾਂਚ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਪਰਿਵਾਰ ਵੱਲੋਂ ਲਗਾਏ ਗਏ ਇਲਜ਼ਾਮ ਸਹੀ ਹਨ ਜਾਂ ਗਲਤ।
ਵੀਡੀਓ ਲਈ ਕਲਿੱਕ ਕਰੋ -:
























